ਸਰਦੂਲਗੜ੍ਹ ’ਚ ਅਕਾਲੀ ਦਲ ਨੂੰ ਝਟਕਾ: ਟਾਂਡੀਆ ਪਰਿਵਾਰ ਆਪ ਵਿੱਚ ਸ਼ਾਮਲ

Must read


ਜੋਗਿੰਦਰ ਸਿੰਘ ਮਾਨ

ਮਾਨਸਾ, 18 ਮਈ

ਸੱਤਾਧਾਰੀ ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਬਲਵਿੰਦਰ ਸਿੰਘ ਭੂੰਦੜ ਦੇ ਗੜ੍ਹ ਵਿੱਚ ਸੰਨ੍ਹ ਲਾਈ ਹੈ। “ਆਪ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਅਤੇ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਦੀ ਅਗਵਾਈ ਵਿੱਚ ਸਾਬਕਾ ਐੱਸਜੀਪੀਸੀ ਮੈਂਬਰ ਅਤੇ 25 ਸਾਲ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਜਥੇਦਾਰ ਰਹੇ ਮਰਹੂਮ ਮੁਖਤਿਆਰ ਸਿੰਘ ਟਾਂਡੀਆ ਦੇ ਪਰਿਵਾਰ ਸਮੇਤ ਸੈਂਕੜੇ ਵਿਅਕਤੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਗੁਰਮੀਤ ਸਿੰਘ ਖੁੱਡੀਆਂ ਅਤੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਉਨ੍ਹਾਂ ਨੂੰ ਸਿਰੋਪਾ ਪਾ ਕੇ ਪਾਰਟੀ ਵਿੱਚ ਸ਼ਾਮਿਲ ਕਰਵਾਇਆ। ਟਾਂਡੀਆ ਪਰਿਵਾਰ ਵਿਚ ਇਹ ਵੇਲੇ ਗੁਰਨਾਮ ਸਿੰਘ ਟਾਂਡੀਆਂ ਸਾਬਕਾ ਸਰਪੰਚ ਪਰਿਵਾਰ ਦੇ ਮੁਖੀ ਹਨ, ਜਿਨ੍ਹਾਂ ਨੇ ਗੁਰਮੀਤ ਸਿੰਘ ਖੁੱਡੀਆਂ ਅਤੇ ਗੁਰਪ੍ਰੀਤ ਸਿੰਘ ਬਣਾਂਵਾਲੀ ਦਾ ਘਰ ਪਹੁੰਚਣ ਉਪਰ ਸਵਾਗਤ ਕੀਤਾ।



News Source link

- Advertisement -

More articles

- Advertisement -

Latest article