31.8 C
Patiāla
Sunday, June 21, 2026

ਸਰਕਾਰ ਨੇ ਸੁਕੰਨਿਆ ਸਮ੍ਰਿਧੀ ਯੋਜਨਾ ’ਤੇ ਵਿਆਜ ਦਰ 0.20 ਫੀਸਦ ਵਧਾਈ

Must read


ਨਵੀਂ ਦਿੱਲੀ: ਸਰਕਾਰ ਨੇ ਵਿੱਤੀ ਸਾਲ ਦੀ ਚੌਥੀ ਤਿਮਾਹੀ (ਜਨਵਰੀ-ਮਾਰਚ) ਲਈ ਸੁਕੰਨਿਆ ਸਮ੍ਰਿਧੀ ਯੋਜਨਾ ’ਤੇ ਵਿਆਜ ਦਰ 0.20 ਫੀਸਦ ਤੇ ਤਿੰਨ ਸਾਲ ਦੀ ਟਰਮ ਡਿਪੋਜ਼ਿਟ ਯੋਜਨਾ ’ਤੇ ਵਿਆਜ ਦਰ 0.10 ਫੀਸਦ ਵਧਾ ਦਿੱਤੀ ਹੈ। ਹੋਰ ਸਾਰੀਆਂ ਛੋਟੀਆਂ ਬੱਚਤ ਯੋਜਨਾਵਾਂ ’ਤੇ ਦਰਾਂ ਪਹਿਲਾਂ ਦੀ ਤਰ੍ਹਾਂ ਰਹਿਣਗੀਆਂ। ਵਿੱਤ ਮੰਤਰਾਲੇ ਵੱਲੋਂ ਜਾਰੀ ਸਰਕੁਲਰ ਅਨੁਸਾਰ ਸੁਕੰਨਿਆ ਸਮ੍ਰਿਧੀ ਯੋਜਨਾ ਤਹਿਤ ਜਮ੍ਹਾਂ ਰਾਸ਼ੀ ’ਤੇ ਵਿਆਜ ਦਰ ਮੌਜੂਦਾ ਵਿਆਜ ਦਰ ਅੱਠ ਫੀਸਦ ਤੋਂ ਵਧ ਕੇ 8.2 ਫੀਸਦ ਕਰ ਦਿੱਤੀ ਗਈ ਹੈ। ਤਿੰਨ ਸਾਲ ਦੀ ਟਰਮ ਡਿਪੋਜ਼ਿਟ ’ਤੇ ਦਰ ਮੌਜੂਦਾ ਸੱਤ ਫੀਸਦ ਤੋਂ ਵਧ ਕੇ 7.1 ਫੀਸਦ ਕਰ ਦਿੱਤੀ ਗਈ ਹੈ। ਹਾਲਾਂਕਿ ਪੀਪੀਐੱਫ ’ਤੇ ਵਿਆਜ਼ ਦਰ 7.1 ਫੀਸਦ ਅਤੇ ਸੇਵਿੰਗ ਡਿਪੋਜ਼ਿਟ ’ਤੇ ਵਿਆਜ ਦਰ ਚਾਰ ਫੀਸਦ ਬਰਕਰਾਰ ਰੱਖੀ ਗਈ ਹੈ। ਅਕਤੂਬਰ-ਦਸੰਬਰ ਤਿਮਾਹੀ ’ਚ ਦਰਾਂ ਬਰਾਬਰ ਸਨ। ਕਿਸਾਨ ਵਿਕਾਸ ਪੱਤਰ ’ਤੇ ਵਿਆਜ ਦਰ 7.5 ਫੀਸਦ ਹੈ। -ਪੀਟੀਆਈ



News Source link

- Advertisement -

More articles

- Advertisement -

Latest article