ਖੇਡਾਂ ਸਰਕਾਰ ਦਲਿਤਾਂ ਦਾ ਜੀਵਨ ਪੱਧਰ ਉੱਚਾ ਚੁੱਕੇ: ਚੰਨੀ By Mehra Media Team February 25, 2025 0 108 Share FacebookXPinterestWhatsApp Must read International Boxer Death : ਖੇਡ ਜਗਤ ਨੂੰ ਵੱਡਾ ਘਾਟਾ ! ਕੌਮਾਂਤਰੀ ਮੁੱਕੇਬਾਜ਼ ਜਗਦੇਵ ਸਿੰਘ ਗਰੇਵਾਲ ‘ਜੱਗਾ ਬਾਕਸਰ’ ਦਾ ਦੇਹਾਂਤ September 1, 2026 IPL ਤੋਂ ਹਟੇਗਾ 'ਇਮਪੈਕਟ ਪਲੇਅਰ ਰੂਲ'! BCCI ਦੇ ਨਵੇਂ ਫੈਸਲੇ ਨਾਲ ਮੱਚੀ ਖਲਬਲੀ September 1, 2026 AAP ਵੱਲੋਂ ਪਾਰਟੀ ਦੇ ਸੀਨੀਅਰ ਆਗੂ ਨੂੰ ਕਾਰਨ ਦੱਸੋ ਨੋਟਿਸ ਜਾਰੀ, ਲੱਗੇ ਵੱਡੇ ਆਰੋਪ September 1, 2026 Ludhiana 'ਚ ਸਵੇਰੇ -ਸਵੇਰੇ ਵਾਪਰਿਆ ਦਰਦਨਾਕ ਹਾਦਸਾ ! ਮਾਂ-ਧੀ ਦੀ ਹੋਈ ਮੌਤ September 1, 2026 Mehra Media Teamhttps://punjabimedia.in ਜਸਬੀਰ ਸ਼ੇਤਰਾ ਮੁੱਲਾਂਪੁਰ ਦਾਖਾ, 24 ਫਰਵਰੀ ਸਥਾਨਕ ਮੰਡੀ ਵਿੱਚ ਗੁਰੂ ਰਵਿਦਾਸ ਫੈੱਡਰੇਸ਼ਨ ਪੰਜਾਬ ਵੱਲੋਂ ਭਗਤ ਰਵਿਦਾਸ ਦੇ 648ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਰੋਜ਼ਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਢਾਡੀ ਸਿਕੰਦਰ ਸਿੰਘ ਲੁਹਾਰਾ ਤੇ ਬਾਬਾ ਜੀਵਨ ਸਿੰਘ ਬਗੀਚੀ ਵਾਲਿਆਂ ਨੇ ਸੰਗਤਾਂ ਨੂੰ ਕਥਾ-ਕੀਰਤਨ ਰਾਹੀਂ ਗੁਰੂ ਰਵਿਦਾਸ ਤੇ ਡਾ. ਬੀਆਰ ਅੰਬੇਡਕਰ ਦੀ ਕ੍ਰਾਂਤੀਕਾਰੀ ਸੋਚ ਤੇ ਵਿਚਾਰਧਾਰਾ ਤੋਂ ਜਾਣੂ ਕਰਵਾਇਆ। ਇਸ ਮੌਕੇ ਸਾਬਕਾ ਮੁੱਖ ਮੰਤਰੀ ਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵੀ ਸਮਾਗਮ ਵਿੱਚ ਪਹੁੰਚੇ ਹੋਏ ਸਨ। ਉਨ੍ਹਾਂ ਮਾਨ ਸਰਕਾਰ ਤੋਂ ਮੰਗ ਕੀਤੀ ਕਿ ਦਲਿਤ ਭਾਈਚਾਰੇ ਦਾ ਜੀਵਨ ਪੱਧਰ ਉੱਚਾ ਚੁੱਕਣ ਵੱਲ ਧਿਆਨ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਨੂਸੂਚਿਤ ਜਾਤੀ ਨੂੰ ਭੌਂ ਤੇ ਵਿੱਤ ਕਾਰਪੋਰੇਸ਼ਨ ਰਾਹੀਂ ਕਰਜ਼ੇ ਪਾਸ ਕਰਵਾ ਕੇ ਸਹਿਕਾਰੀ ਬੈਂਕਾਂ ਤੋਂ ਫੰਡ ਦਿਵਾਏ। ਇਸ ਤੋਂ ਇਲਾਵਾ ਸ਼ਗਨ ਸਕੀਮ ਦੀ ਰੁਕੀ ਹੋਈ ਰਕਮ ਵੀ ਛੇਤੀ ਜਾਰੀ ਕੀਤੀ ਜਾਵੇ। ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਬਸਪਾ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ, ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ, ਬਾਪੂ ਤਰਸੇਮ ਸਿੰਘ, ਕਾਂਗਰਸ ਦੇ ਆਗੂ ਕਾਮਿਲ ਬੋਪਾਰਾਏ, ਸਾਬਕਾ ਚੇਅਰਮੈਨ ਮੇਜਰ ਸਿੰਘ ਭੈਣੀ, ਚੇਅਰਮੈਨ ਸ਼ਰਨਪਾਲ ਸਿੰਘ ਮੱਕੜ ਵੀ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ। ਉਨ੍ਹਾਂ ਸੰਗਤ ਨੂੰ ਸੰਬੋਧਨ ਕਰਦਿਆਂ ਗੁਰੂ ਰਵਿਦਾਸ ਤੇ ਡਾ. ਅੰਬੇਡਕਰ ਦੇ ਫਲਸਫੇ ਨੂੰ ਸਮਝਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਸਾਰੇ ਦਿਨ-ਤਿਉਹਾਰ ਮਿਲਕੇ ਮਨਾਉਣ ਅਤੇ ਸਮਾਜ ਅੰਦਰ ਭਾਈਚਾਰਕ ਸਾਂਝ ਇਸੇ ਤਰ੍ਹਾਂ ਕਾਇਮ ਰੱਖਣ ਦਾ ਸੁਨੇਹਾ ਦਿੱਤਾ। ਆਗੂਆਂ ਕਿਹਾ ਕਿ ਗੁਰੂ ਰਵਿਦਾਸ ਜੀ ਦੇ ਸਮੁੱਚੇ ਜੀਵਨ ਅਤੇ ਫਲਸਫੇ ਨੂੰ ਸਮਝਣ ਦੀ ਲੋੜ ਹੈ। ਗੁਰੂ ਰਵਿਦਾਸ ਫੈਡਰੇਸ਼ਨ ਪੰਜਾਬ ਦੇ ਕਾਰਜਾਕਾਰੀ ਪ੍ਰਧਾਨ ਰਾਜਿੰਦਰ ਸਿੰਘ ਰਾਜੂ ਜੋਧਾਂ ਨੇ ਸੰਗਤ ਦਾ ਧੰਨਵਾਦ ਕਰਦਿਆਂ ਅਗਲੇ ਵਰ੍ਹੇ ਇਹ ਸਮਾਗਮ 15 ਫਰਵਰੀ ਨੂੰ ਕਰਵਾਏ ਜਾਣ ਦਾ ਐਲਾਨ ਕੀਤਾ। ਇਸ ਮੌਕੇ ਡੀਪੀਆਰਓ ਪ੍ਰਭਜੋਤ ਸਿੰਘ ਨੱਥੋਵਾਲ, ਨਗਰ ਕੌਂਸਲ ਪ੍ਰਧਾਨ ਜਸਵਿੰਦਰ ਸਿੰਘ ਹੈਪੀ, ਸਾਬਕਾ ਪ੍ਰਧਾਨ ਤੇਲੂ ਰਾਮ ਬਾਂਸਲ, ਭਾਗ ਸਿੰਘ ਸ਼ਰੀਹ, ਬਲਵਿੰਦਰ ਸਿੰਘ ਬਿੱਟਾ, ਕੌਂਸਲਰ ਸੁਰਿੰਦਰਪਾਲ ਕੌਰ, ਚੇਅਰਮੈਨ ਬਲੌਰ ਸਿੰਘ ਮੁੱਲਾਂਪੁਰ, ਬਲਵਿੰਦਰ ਸਿੰਘ, ਸੁਭਾਸ਼ ਨਾਗਰ, ਤਰਸੇਮ ਕੌਰ ਮਾਨ, ਹਰਦੇਵ ਸਿੰਘ ਬੋਪਾਰਾਏ, ਗੁਰਚਰਨ ਸਿੰਘ ਈਟੀਓ, ਜਸਵੀਰ ਸਿੰਘ ਪਮਾਲੀ, ਰਤਨ ਸਿੰਘ ਕਮਾਲਪੁਰੀ, ਡਾ. ਧਰਮਪਾਲ ਸਿੰਘ, ਸਾਬਕਾ ਸਰਪੰਚ ਮਨਜੀਤ ਸਿੰਘ ਤੇ ਹੋਰ ਹਾਜ਼ਰ ਸਨ। News Source link Tagsਉਚਸਰਕਰਚਕਚਨਜਵਨਦਦਲਤਪਧਰ Share FacebookXPinterestWhatsApp Previous articleਭਾਰਤ ਵਿੱਚ ਕਰਾਇਆ ਜਾਵੇਗਾ ਏਸ਼ੀਆ ਗਤਕਾ ਕੱਪNext articleਗਾਂਜਾ ਤੇ ਸ਼ਰਾਬ ਸਣੇ ਦੋ ਗ੍ਰਿਫ਼ਤਾਰ – Punjabi Tribune - Advertisement - More articles IPL ਤੋਂ ਹਟੇਗਾ 'ਇਮਪੈਕਟ ਪਲੇਅਰ ਰੂਲ'! BCCI ਦੇ ਨਵੇਂ ਫੈਸਲੇ ਨਾਲ ਮੱਚੀ ਖਲਬਲੀ September 1, 2026 Sports News: ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਟੈਸਟ ਸੀਰੀਜ਼ ਤੋਂ ਪਹਿਲਾਂ ਧਾਕੜ ਖਿਡਾਰੀ ਹੋਇਆ ਬੈਨ, ਜਾਣੋ ਕਦੋਂ ਤੱਕ ਨਹੀਂ ਖੇਡ ਸਕਣਗੇ ਮੈਚ? August 29, 2026 Sports News: ਬੀਸੀਸੀਆਈ ਨੇ ਵਨਡੇ ਤੇ ਟੈਸਟ ਸੀਰੀਜ਼ ਦਾ ਕੀਤਾ ਐਲਾਨ, ਮੈਦਾਨ 'ਚ ਉਤਰਨਗੇ ਇਹ ਖਿਡਾਰੀ, ਜਾਣੋ ਮੈਚਾਂ ਦਾ ਪੂਰਾ ਸ਼ਡਿਊਲ ਅਤੇ ਟੀਮ ਬਾਰੇ... August 27, 2026 - Advertisement - Latest article International Boxer Death : ਖੇਡ ਜਗਤ ਨੂੰ ਵੱਡਾ ਘਾਟਾ ! ਕੌਮਾਂਤਰੀ ਮੁੱਕੇਬਾਜ਼ ਜਗਦੇਵ ਸਿੰਘ ਗਰੇਵਾਲ ‘ਜੱਗਾ ਬਾਕਸਰ’ ਦਾ ਦੇਹਾਂਤ September 1, 2026 IPL ਤੋਂ ਹਟੇਗਾ 'ਇਮਪੈਕਟ ਪਲੇਅਰ ਰੂਲ'! BCCI ਦੇ ਨਵੇਂ ਫੈਸਲੇ ਨਾਲ ਮੱਚੀ ਖਲਬਲੀ September 1, 2026 AAP ਵੱਲੋਂ ਪਾਰਟੀ ਦੇ ਸੀਨੀਅਰ ਆਗੂ ਨੂੰ ਕਾਰਨ ਦੱਸੋ ਨੋਟਿਸ ਜਾਰੀ, ਲੱਗੇ ਵੱਡੇ ਆਰੋਪ September 1, 2026 Ludhiana 'ਚ ਸਵੇਰੇ -ਸਵੇਰੇ ਵਾਪਰਿਆ ਦਰਦਨਾਕ ਹਾਦਸਾ ! ਮਾਂ-ਧੀ ਦੀ ਹੋਈ ਮੌਤ September 1, 2026 Punjab News : ਪੰਜਾਬ ਦਾ ਇੱਕ ਹੋਰ ਜਵਾਨ ਸ਼ਹੀਦ, ਸ੍ਰੀਨਗਰ ਨੇੜੇ ਖੱਡ 'ਚ ਡਿੱਗਿਆ ਟਰੱਕ, 9 ਮਹੀਨੇ ਦੀ ਗਰਭਵਤੀ ਹੈ ਪਤਨੀ August 31, 2026