ਸਮੈਪੁਰ ਬਾਦਲੀ ਖੇਤਰ ’ਚੋਂ ਸੜੀ ਹੋਈ ਲਾਸ਼ ਮਿਲੀ

Must read


ਪੱਤਰ ਪ੍ਰੇਰਕ

ਨਵੀਂ ਦਿੱਲੀ, 8 ਅਕਤੂਬਰ

ਰਾਸ਼ਟਰੀ ਰਾਜਧਾਨੀ ਦੇ ਸਮੈਪੁਰ ਬਾਦਲੀ ਖੇਤਰ ਵਿੱਚ ਇੱਕ ਵਿਅਕਤੀ ਦੀ ਸੜੀ ਹੋਈ ਲਾਸ਼ ਮਿਲੀ ਹੈ। ਇਸ ਸਬੰਧੀ ਪੁਲੀਸ ਨੇ ਦੱਸਿਆ ਕਿ ਅਜੇ ਤੱਕ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲੀਸ ਅਨੁਸਾਰ ਸਥਾਨਕ ਪੁਲੀਸ ਸਟੇਸ਼ਨ ’ਚ ਵੱਡਾ ਖੇੜਾ ਨਾਹਰ ਵਾਲਾ ਰੋਡ ਨੇੜੇ ਇਕ ਸੜੀ ਹੋਈ ਲਾਸ਼ ਸਬੰਧੀ ਸਵੇਰੇ 6.31 ਵਜੇ ਸੂਚਨਾ ਮਿਲੀ। ਸੂਚਨਾ ਮਿਲਣ ਤੋਂ ਬਾਅਦ ਪੁਲੀਸ ਟੀਮ ਨੂੰ ਮੌਕੇ ’ਤੇ ਭੇਜਿਆ ਗਿਆ।

ਉਨ੍ਹਾਂ ਦੱਸਿਆ ਕਿ ਜਦੋਂ ਟੀਮ ਮੌਕੇ ’ਤੇ ਪੁੱਜੀ ਤਾਂ ਲਾਸ਼ ਪੂਰੀ ਤਰ੍ਹਾਂ ਸੜੀ ਹੋਈ ਮਿਲੀ। ਪੁਲੀਸ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਦਾ ਮੁਆਇਨਾ ਕਰਨ ’ਤੇ ਮੌਕੇ ਤੋਂ ਪੈਟਰੋਲ ਵਰਗੀ ਬਦਬੂ ਵਾਲੀ ਪਲਾਸਟਿਕ ਦੀ ਬੋਤਲ ਅਤੇ ਮਾਚਿਸ ਦੀ ਡੱਬੀ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਸ ਨੂੰ ਤਾਰ ਅਤੇ ਕੁਝ ਕੱਪੜਿਆਂ ਨਾਲ ਲਪੇਟਿਆ ਹੋਇਆ ਸੀ। ਮਾਮਲੇ ਦੀ ਜਾਂਚ ਜਾਰੀ ਹੈ।



News Source link

- Advertisement -

More articles

- Advertisement -

Latest article