ਸਪੇਨ ਵਿੱਚ ਗਰਮੀ ਅਸਹਿਣਯੋਗ; ਤਾਪਮਾਨ 43 ਡਿਗਰੀ ਸੈਲਸੀਅਸ ਤਕ ਪਹੁੰਚਿਆ

Must read


ਮੈਡਰਿਡ, 10 ਜੁਲਾਈ

ਯੁਰੋਪ ਦੇ ਦੇਸ਼ ਸਪੇਨ ਵਿੱਚ ਤਾਪਮਾਨ 43 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ ਹੈ ਤੇ ਦੇਸ਼ ਵਾਸੀ ਪਾਰਕਾਂ ਵਿੱਚ ਦਰਖ਼ੱਤਾਂ ਹੇਠ ਬੈਠ ਕੇ ਜਾਂ ਸਮੁੰਦਰ ਕਿਨਾਰੇ ਜਾ ਕੇ ਜਾਂ ਬਰਫ ਨਾਲ ਠੰਢੇ ਕੀਤੇ ਡਰਿੰਕ ਪੀ ਕੇ ਗਰਮੀ ਤੋਂ ਬਚਣ ਦਾ ਯਤਨ ਕਰ ਰਹੇ ਹਨ। ਸੂਰਜ ਦੀ ਤਪਸ਼ ਅਤੇ ਉੱਤਰੀ ਅਫਰੀਕਾ ਵੱਲੋਂ ਆਉਂਦੀਆਂ ਗਰਮ ਹਵਾਵਾਂ ਨੇ ਤਾਪਮਾਨ ਨੂੰ ਅਸਹਿਣਯੋਗ ਬਣਾ ਦਿੱਤਾ ਹੈ। ਮੌਸਮ ਵਿਭਾਗ ਅਨੁਸਾਰ ਗਰਮੀ ਦਾ ਇਹ ਪ੍ਰਕੋਪ 14 ਜੁਲਾਈ ਤਕ ਜਾਰੀ ਰਹੇਗਾ। -ਰਾਇਟਰਜ਼





News Source link

- Advertisement -

More articles

- Advertisement -

Latest article