ਸਪੇਨ ਨੇ ਕੋਸਟਾ ਰੀਕਾ ਨੂੰ 7-0 ਨਾਲ ਹਰਾਇਆ

Must read


ਦੋਹਾ, 23 ਨਵੰਬਰ

ਫੇਰਾਨ ਟੋਰੇਸ ਦੇ ਗੋਲਾਂ ਦੀ ਬਦੌਲਤ ਸਪੇਨ ਨੇ ਫੀਫਾ ਵਿਸ਼ਵ ਕੱਪ ਦੇ ਗਰੁੱਪ ‘ਈ’ ਦੇ ਆਪਣੇ ਪਹਿਲੇ ਮੈਚ ਵਿੱਚ ਅੱਜ ਇੱਥੇ ਕੋਸਟਾ ਰੀਕਾ ਨੂੰ ਇਕਪਾਸੜ ਮੁਕਾਬਲੇ ਵਿੱਚ 7-0 ਨਾਲ ਹਰਾ ਦਿੱਤਾ। ਕੋਸਟਾ ਰੀਕਾ ਦੀ ਟੀਮ 2010 ਦੇ ਚੈਂਪੀਅਨ ਸਪੇਨ ਨੂੰ ਪੂਰੇ ਮੁਕਾਬਲੇ ਦੌਰਾਨ ਟੱਕਰ ਨਹੀਂ ਦੇ ਸਕੀ। ਸਪੇਨ ਲਈ ਟੋਰੇਸ (31ਵੇਂ ਅਤੇ 54ਵੇਂ ਮਿੰਟ) ਨੇ ਦੋ ਗੋਲ ਕੀਤੇ, ਜਦਕਿ ਡੈਨੀ ਓਲਮੋ (11ਵੇਂ), ਮਾਰਕੋ ਅਸੈਂਸੀਓ (21ਵੇਂ), ਗਾਵੀ (74ਵੇਂ), ਕਾਰਲੋਸ ਸੋਲੇਰ (90ਵੇਂ ਮਿੰਟ) ਅਤੇ ਅਲਵਾਰੋ ਮੋਰਾਟਾ (90 ਪਲੱਸ ਦੋ ਮਿੰਟ) ਨੇ ਇੱਕ-ਇੱਕ ਗੋਲ ਕੀਤਾ। ਇਹ ਵਿਸ਼ਵ ਕੱਪ ਵਿੱਚ ਸਪੇਨ ਦੀ ਸਭ ਤੋਂ ਵੱਡੀ ਜਿੱਤ ਹੈ। ਟੀਮ ਨੇ ਵਿਸ਼ਵ ਕੱਪ ਦੇ ਕਿਸੇ ਮੈਚ ਵਿੱਚ ਪਹਿਲੀ ਵਾਰ ਸੱਤ ਗੋਲ ਕੀਤੇ ਹਨ। -ਏਪੀ





News Source link

- Advertisement -

More articles

- Advertisement -

Latest article