ਸਪੇਨ ਦੇ ਰਾਸ਼ਟਰਪਤੀ ਦਾ ਤਿੰਨ ਰੋਜ਼ਾ ਭਾਰਤ ਦੌਰਾ 27 ਤੋਂ – Punjabi Tribune

Must read


ਨਵੀਂ ਦਿੱਲੀ, 23 ਅਕਤੂਬਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ’ਤੇ ਸਪੇਨ ਦੇ ਰਾਸ਼ਟਰਪਤੀ ਪੈਡਰੋ ਸਾਂਚੇਜ਼ ਆਪਣੀ ਪਤਨੀ ਬੇਗੋਨਾ ਗੋਮੇਜ਼ ਨਾਲ 27 ਤੋਂ 29 ਅਕਤੂਬਰ ਤੱਕ ਭਾਰਤ ਦੇ ਅਧਿਕਾਰਿਤ ਦੌਰੇ ’ਤੇ ਆਉਣਗੇ। ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ।

ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸਾਂਚੇਜ਼ ਪਹਿਲੀ ਵਾਰ ਭਾਰਤ ਦੌਰੇ ’ਤੇ ਆਉਣਗੇ, ਜਦਕਿ 18 ਸਾਲਾਂ ਵਿੱਚ ਕਿਸੇ ਸਪੇਨੀ ਰਾਸ਼ਟਰਪਤੀ ਦੀ ਵੀ ਇਹ ਪਹਿਲੀ ਯਾਤਰਾ ਹੋਵੇਗੀ। ਇਸ ਦੌਰਾਨ ਰਾਸ਼ਟਰਪਤੀ ਸਾਂਚੇਜ਼ ਪ੍ਰਧਾਨ ਮੰਤਰੀ ਮੋਦੀ ਨਾਲ ਡੈਲੀਗੇਸ਼ਨ ਪੱਧਰ ਦੀ ਗੱਲਬਾਤ ਕਰਨਗੇ। -ਏਐਨਆਈ



News Source link

- Advertisement -

More articles

- Advertisement -

Latest article