ਸਕੁਐਸ਼: ਸੌਰਵ ਘੋਸ਼ਾਲ ਨੂੰ ਕਾਂਸੀ ਦਾ ਤਗਮਾ

Must read


ਬਰਮਿੰਘਮ, 3 ਅਗਸਤ  

ਇੱਥੇ ਅੱਜ ਰਾਸ਼ਟਰਮੰਡਲ ਖੇਡਾਂ ਦੇ ਸਕੁਐਸ਼ ਮੁਕਾਬਲੇ ਵਿਚ ਭਾਰਤ ਦੇ ਸੌਰਵ ਘੋਸ਼ਾਲ ਨੇ ਕਾਂਸੀ ਦੇ ਤਗਮਾ ਜਿੱਤ ਲਿਆ। ਇਸ ਤੋਂ ਪਹਿਲਾਂ ਤਜਰਬੇਕਾਰ ਜੋਸ਼ਨਾ ਚਿਨੱਪਾ ਤੇ ਹਰਿੰਦਰ ਪਾਲ ਸੰਧੂ ਦੀ ਮਿਕਸਡ ਡਬਲਜ਼ ਜੋੜੀ ਨੇ ਅੱਜ ਇੱਥੇ ਰਾਸ਼ਟਰਮੰਡਲ ਖੇਡਾਂ ਦੇ ਸਕੁਐਸ਼ ਮੁਕਾਬਲੇ ਦੇ ਪ੍ਰੀ ਕੁਆਰਟਰ ਫਾਈਨਲ ਵਿਚ ਥਾਂ ਬਣਾ ਲਈ। ਜੋਸ਼ਨਾ ਤੇ ਸੰਧੂ ਦੀ ਜੋੜੀ ਨੇ ਸ੍ਰੀਲੰਕਾ ਦੀ ਯੇਹੇਨੀ ਕੁਰੂਪੁ ਤੇ ਰਵਿੰਦੂ ਲਕਸੀਰੀ ਦੀ ਜੋੜੀ ਨੂੰ 8-11, 11-4, 11-3 ਨਾਲ ਹਰਾਇਆ। ਜੋਸ਼ਨਾ ਤੇ ਸੰਧੂ ਦੀ ਜੋੜੀ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਤੇ ਉਨ੍ਹਾਂ ਕਾਫ਼ੀ ਗਲਤੀਆਂ ਕੀਤੀਆਂ। ਇਸ ਦੌਰਾਨ ਉਨ੍ਹਾਂ ਪਹਿਲਾ ਗੇਮ ਗੁਆ ਦਿੱਤਾ। ਪਰ ਮਗਰੋਂ ਵਾਪਸੀ ਕਰਦਿਆਂ ਅਗਲੇ ਦੋ ਗੇਮ ਅਸਾਨੀ ਨਾਲ ਜਿੱਤ ਕੇ ਮੈਚ ਆਪਣੇ ਨਾਂ ਕਰ ਲਿਆ। -ਪੀਟੀਆਈ





News Source link

- Advertisement -

More articles

- Advertisement -

Latest article