ਪੈਰਿਸ, 13 ਅਗਸਤ
ਖੇਡਾਂ ਬਾਰੇ ਸਾਲਸੀ ਅਦਾਲਤ (ਸੀਏਐੱਸ) ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਵੱਲੋਂ ਦਾਇਰ ਅਪੀਲ ’ਤੇ ਫੈਸਲਾ ਇੱਕ ਵਾਰ ਫਿਰ ਮੁਲਤਵੀ ਕਰ ਦਿੱਤਾ ਹੈ। ਭਾਰਤੀ ਓਲੰਪਿਕ ਐਸੋਸੀਏਸ਼ਨ ਨੇ ਇੱਕ ਬਿਆਨ ਰਾਹੀਂ ਇਹ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਅਦਾਲਤ ਹੁਣ ਆਪਣਾ ਫ਼ੈਸਲਾ 16 ਅਗਸਤ ਨੂੰ ਸੁਣਾਏਗੀ। ਖੇਡ ਸਾਲਸੀ ਅਦਾਲਤ ਨੇ ਵਿਨੇਸ਼ ਦੀ ਅਪੀਲ ’ਤੇ ਸਾਰੀਆਂ ਧਿਰਾਂ ਦੀ ਦਲੀਲਾਂ ਸੁਣਨ ਮਗਰੋਂ ਆਪਣਾ ਫ਼ੈਸਲਾ ਰਾਖਵਾਂ ਰੱਖ ਲਿਆ ਸੀ ਜੋ ਅੱਜ 13 ਅਗਸਤ ਮੰਗਲਵਾਰ ਨੂੰ ਸੁਣਾਇਆ ਜਾਣਾ ਸੀ। ਜੇ ਸਾਲਸੀ ਅਦਾਲਤ ਵਿਨੇਸ਼ ਦੇ ਹੱਕ ’ਚ ਫੈਸਲਾ ਸੁਣਾਉਂਦੀ ਹੈ ਤਾਂ ਉਸ ਨੂੰ ਚਾਂਦੀ ਦਾ ਤਗ਼ਮਾ ਦਿੱਤਾ ਜਾਵੇਗਾ। ਦੱਸਣਯੋਗ ਹੈ ਕਿ ਪਹਿਲਵਾਨ ਵਿਨੇਸ਼ ਫੋਗਾਟ ਨੂੰ 50 ਕਿਲੋਗ੍ਰਾਮ ਭਾਰ ਵਰਗ ਦੇ ਫਾਈਨਲ ਤੋਂ ਪਹਿਲਾਂ ਓਵਰਵੇਟ (100 ਗ੍ਰਾਮ ਭਾਰ ਵੱਧ) ਹੋਣ ਕਰਕੇ ਅਯੋਗ ਐਲਾਨ ਦਿੱਤਾ ਗਿਆ ਸੀ। ਵਿਨੇਸ਼ ਨੇ ਇਸ ਫੈਸਲੇ ਨੂੰ ਸਾਲਸੀ ਅਦਾਲਤ ’ਚ ਚੁਣੌਤੀ ਦਿੰਦਿਆਂ ਕਿਊਬਾ ਦੀ ਪਹਿਲਵਾਨ ਵਾਈ ਗੂਜ਼ਮੈਨ ਲੋਪੇਜ਼ ਨਾਲ ਸਾਂਝੇ ਤੌਰ ’ਤੇ ਚਾਂਦੀ ਦਾ ਤਗ਼ਮਾ ਦਿੱਤੇ ਜਾਣ ਦੀ ਅਪੀਲ ਕੀਤੀ ਹੈ। -ਪੀਟੀਆਈ
News Source link
#ਵਧ #ਭਰ #ਦ #ਮਮਲ #ਵਨਸ਼ #ਫਗਟ #ਦ #ਅਪਲ #ਤ #ਫਸਲ #ਫਰ #ਟਲਆ #ਖਡ #ਸਲਸ #ਅਦਲਤ #ਨ #ਸਣਏਗ #ਫਸਲ