ਪੱਤਰ ਪ੍ਰੇਰਕ
ਖਰੜ, 11 ਮਈ
ਪੁਲੀਸ ਨੇ ਦੋ ਦੁਪਹੀਆ ਵਾਹਨ ਚੋਣ ਹੋਣ ਸਬੰਧੀ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਨਿਸ਼ਾਂਤ ਠਾਕੁਰ ਨੇ ਪੁਲੀਸ ਨੂੰ ਦੱਸਿਆ ਕਿ ਉਹ ਕ੍ਰਿਸਟਲ ਹੋਮਜ਼ ਸੰਤੇਮਾਜਰਾ ਵਿੱਚ ਫਲੈਟ ’ਤੇ ਰਹਿੰਦਾ ਹੈ। ਉਸਨੇ ਆਪਣਾ ਮੋਟਰਸਾਈਕਲ ਫਲੈਟ ਦੇ ਬਾਹਰ ਖੜ੍ਹਾ ਕੀਤਾ ਸੀ ਅਤੇ ਸਵੇਰੇ ਵੇਖਿਆ ਕਿ ਇਹ ਉਥੇ ਨਹੀਂ ਸੀ। ਇੰਜ ਹੀ ਨਿਊ ਗਾਰਡਨ ਕਲੋਨੀ ਦੇ ਰਵਿੰਦਰ ਕੁਮਾਰ ਨੇ ਦੱਸਿਆ ਕਿ ਉਸਨੇ ਆਪਣੀ ਐਕਟਿਵਾ ਮਿਊਂਸਿਪਲ ਪਾਰਕ ਖਰੜ ਦੀ ਪਾਰਕਿੰਗ ਵਿਚ ਖੜ੍ਹੀ ਕੀਤੀ ਸੀ ਜਿਸ ਨੂੰ ਕੋਈ ਚੁਰਾ ਕੇ ਲੈ ਗਿਆ। ਪੁਲੀਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।