28.6 C
Patiāla
Sunday, August 16, 2026

ਵ੍ਹਾਈਟ ਹਾਊਸ ਦੇ ਗੇਟ ਵਿੱਚ ਵੱਜਿਆ ਵਾਹਨ, ਚਾਲਕ ਦੀ ਮੌਤ – Punjabi Tribune

Must read


ਵਾਸ਼ਿੰਗਟਨ, 5 ਮਈ

ਅਮਰੀਕੀ ਰਾਸ਼ਟਰਪਤੀ ਦੀ ਅਧਿਕਾਰਤ ਰਿਹਾਇਸ਼ ਤੇ ਦਫ਼ਤਰ ‘ਵ੍ਹਾਈਟ ਹਾਊਸ’ ਦੇ ਇਕ ਗੇਟ ਨਾਲ ਸ਼ਨਿਚਰਵਾਰ ਰਾਤ ਨੂੰ ਇਕ ਵਾਹਨ ਆ ਵੱਜਿਆ। ਇਸ ਹਾਦਸੇ ਵਿੱਚ ਵਾਹਨ ਚਾਲਕ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਮਰੀਕੀ ਖੁਫ਼ੀਆ ਸੇਵਾ ਨੇ ਇਕ ਬਿਆਨ ਵਿੱਚ ਕਿਹਾ ਕਿ ਵ੍ਹਾਈਟ ਹਾਊਸ ਕੰਪਲੈਕਸ ਦੀ ਬਾਹਰੀ ਘੇਰੇ ਦੇ ਇਕ ਗੇਟ ਵਿੱਚ ਰਾਤ ਕਰੀਬ 10 ਵਜੇ ਇਕ ਵਾਹਨ ਆ ਵੱਜਿਆ ਅਤੇ ਇਸ ਹਾਦਸੇ ਤੋਂ ਬਾਅਦ ਚਾਲਕ ਵਾਹਨ ਵਿੱਚ ਮਰਿਆ ਹੋਇਆ ਮਿਲਿਆ। ਏਜੰਸੀ ਨੇ ਕਿਹਾ ਕਿ ਸੁਰੱਖਿਆ ਨੇਮਾਂ ਦੀ ਪਾਲਣਾ ਕੀਤੀ ਗਈ ਹੈ ਪਰ ਵ੍ਹਾਈਟ ਹਾਊਸ ਨੂੰ ਕੋਈ ਖ਼ਤਰਾ ਨਹੀਂ ਹੈ। ਮ੍ਰਿਤਕ ਚਾਲਕ ਦੀ ਅਜੇ ਪਛਾਣ ਨਹੀਂ ਹੋਈ ਹੈ। -ਏਪੀ



News Source link

- Advertisement -

More articles

- Advertisement -

Latest article