ਵੇਟ ਲਿਫਟਿੰਗ: ਹਰਜੋਤ ਨੇ ਸੋਨ ਤਗ਼ਮਾ ਜਿੱਤਿਆ

0
217


ਬੰਗਾ: ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੀ ਗਿਆਰ੍ਹਵੀਂ ਜਮਾਤ ਦੀ ਵਿਦਿਆਰਥਣ ਹਰਜੋਤ ਕੌਰ ਨੇ ਵੇਟ ਲਿਫਟਿੰਗ ਮੁਕਾਬਲੇ ਵਿੱਚ ਗੋਲਡ ਮੈਡਲ ਹਾਸਲ ਕੀਤਾ ਹੈ। ਉਸ ਨੇ ਇਹ ਮੁਕਾਬਲਾ ਖੰਨਾ ਵਿੱਚ ਹੋਈਆਂ ਪੰਜਾਬ ਰਾਜ ਅੰਤਰ ਜ਼ਿਲ੍ਰਾ ਸਕੂਲ ਖੇਡਾਂ ਦੌਰਾਨ 81 ਕਿਲੋ ਭਾਰ ਵਰਗ ’ਚ ਜਿੱਤਿਆ। ਇਸ ਪ੍ਰਾਪਤੀ ’ਤੇ ਸਕੂਲ ਦੇ ਪ੍ਰਬੰਧਕੀ ਟਰੱਸਟ ਦੇ ਜਰਨਲ ਸਕੱਤਰ ਕੁਲਵਿੰਦਰ ਸਿੰਘ ਢਾਹਾਂ ਅਤੇ ਸਕੂੁਲ ਦੇ ਪਿੰਸੀਪਲ ਵਨੀਤਾ ਚੋਟ ਨੇ ਹਰਜੋਤ ਕੌਰ ਦਾ ਸਨਮਾਨ ਕੀਤਾ। ਇਸਕੂਲ ਦੇ ਖੇਡ ਵਿੰਗ ਦੇ ਮੁਖੀ ਜਸਵੀਰ ਕੌਰ ਅਤੇ ਹਰਜੋਤ ਕੌਰ ਦੇ ਪਿਤਾ ਉਂਕਾਰ ਸਿੰਘ ਮਜਾਰਾ ਨੌ ਆਬਾਦ ਵੀ ਹਾਜ਼ਰ ਸਨ। -ਪੱਤਰ ਪ੍ਰੇਰਕ





News Source link

LEAVE A REPLY

Please enter your comment!
Please enter your name here