39.1 C
Patiāla
Monday, June 8, 2026

ਵੁਸ਼ੂ: ਪ੍ਰਿਯੰਕਾ ਨੇ ਸੋਨ ਤਗਮਾ ਜਿੱਤਿਆ

Must read


ਨਵੀਂ ਦਿੱਲੀ: ਮੱਧ ਪ੍ਰਦੇਸ਼ ਦੀ ਪ੍ਰਿਯੰਕਾ ਕੇਵਟ ਨੇ ਜੌਰਜੀਆ ਦੇ ਬਾਟੂਮੀ ਵਿੱਚ ਕਰਵਾਏ ਗਏ ਕੌਮੀ ਵੁਸ਼ੂ ਟੂਰਨਾਮੈਂਟ ਦੇ ਅੰਡਰ-18 ਉਮਰ ਵਰਗ ਦੇ 48 ਕਿਲੋ ਭਾਰ ਵਰਗ ’ਚ ਸੋਨ ਤਗ਼ਮਾ ਜਿੱਤਿਆ। ਮੱਧ ਪ੍ਰਦੇਸ਼ ਦੇ ਸਿੱਧੀ ਜ਼ਿਲ੍ਹੇ ਦੇ ਪਿੰਡ ਮਾਧਿਲਾ ਦੀ ਪ੍ਰਿਯੰਕਾ ਨੇ ਕਿਹਾ, ‘‘ਇਹ ਮੇਰਾ ਪਹਿਲਾ ਕੌਮੀ ਮੁਕਾਬਲਾ ਸੀ ਅਤੇ ਭਾਰਤ ਦਾ ਝੰਡਾ ਲਹਿਰਾ ਕੇ ਮੈਂ ਮਾਣ ਮਹਿਸੂਸ ਕਰ ਰਹੀ ਹਾਂ।’’ ਪ੍ਰਿਯੰਕਾ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਕੋਚ ਰਤਨੇਸ਼ ਠਾਕੁਰ, ਕਲਿਆਣੀ ਅਤੇ ਸਾਰਿਕਾ ਗੁਪਤਾ ਤੋਂ ਸਿਖਲਾਈ ਲੈ ਰਹੀ ਹੈ। -ਪੀਟੀਆਈ





News Source link

- Advertisement -

More articles

- Advertisement -

Latest article