ਵਿੱਤੀ ਦੀਵਾਲੀਏ ਦਾ ਕਾਰਨ ਬਣ ਸਕਦੀ ਹੈ ਪੁਰਾਣੀ ਪੈਨਸ਼ਨ ਸਕੀਮ: ਮੌਂਟੇਕ ਸਿੰਘ ਆਹਲੂਵਾਲੀਆ

0
231


ਨਵੀਂ ਦਿੱਲੀ, 6 ਜਨਵਰੀ

ਯੋਜਨਾ ਕਮਿਸ਼ਨ ਦੇ ਸਾਬਕਾ ਚੇਅਰਮੈਨ ਮੌਂਟੇਕ ਸਿੰਘ ਆਹਲੂਵਾਲੀਆ ਨੇ ਸੂਬਾ ਸਰਕਾਰਾਂ ਨੂੰ ਚਿਤਾਵਨੀ ਦਿੱਤੀ ਦਿੰਦਿਆਂ ਕਿਹਾ ਕਿ ‘ਪੁਰਾਣੀ ਪੈਨਸ਼ਨ ਸਕੀਮ’ ਨੂੰ ਵਾਪਸ ਲਿਆਉਣਾ ਇੱਕ ‘ਪਿਛਾਂਹ ਖਿੱਚੂ ਕਦਮ’ ਸਾਬਤ ਹੋ ਸਕਦਾ ਹੈ ਅਤੇ ਵਿੱਤੀ ਦੀਵਾਲੀਏ ਵੱਲ ਲਿਜਾ ਸਕਦਾ ਹੈ। ਕੌਮੀ ਰਾਜਧਾਨੀ ਦਿੱਲੀ ਵਿੱਚ ਇੱਕ ਕਿਤਾਬ ਰਿਲੀਜ਼ ਕਰਨ ਸਬੰਧੀ ਸਮਾਗਮ ਦੌਰਾਨ ਆਹਲੂਵਾਲੀਆ ਨੇ ਕਿਹਾ ਕਿ ਦੇਸ਼ ਅਤੇ ਵਿਸ਼ਵ ਅੱਜ ਜਿਨ੍ਹਾਂ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ, ਉਨ੍ਹਾਂ ਨੂੰ ਦੇਖਦੇ ਹੋਏ ਪੁਰਾਣੀ ਪੈਨਸ਼ਨ ਸਕੀਮ ਨੂੰ ਵਾਪਸ ਲਿਆਉਣ ਦਾ ਕਦਮ ਇੱਕ ‘ਬੇਤੁਕਾ ਵਿਚਾਰ’ ਹੋ ਸਕਦਾ ਹੈ। -ਏਐੱਨਆਈ



News Source link

LEAVE A REPLY

Please enter your comment!
Please enter your name here