ਵਿੰਬਲਡਨ: ਐਲੇਨਾ ਰਿਬਾਕਿਨਾ ਨੇ ਮਹਿਲਾ ਸਿੰਗਲ ਖ਼ਿਤਾਬ ਜਿੱਤਿਆ

0
263


ਵਿੰਬਲਡਨ, 9 ਜੁਲਾਈ

ਕਜ਼ਾਖਸਤਾਨ ਦੀ ਐਲੇਨਾ ਰਿਬਾਕਿਨਾ ਨੇ ਵਿੰਬਲਡਨ ਟੈਨਿਸ ਟੂਰਨਾਮੈਂਟ ਵਿੱਚ ਮਹਿਲਾ ਸਿੰਗਲ ਦਾ ਖ਼ਿਤਾਬ ਜਿੱਤ ਲਿਆ ਹੈ। ਉਹ ਇਹ ਗਰੈਂਡਸਲੈਮ ਟੂਰਨਾਮੈਂਟ ਜਿੱਤਣ ਵਾਲੀ ਕਜ਼ਾਖਸਤਾਨ ਦੀ ਪਹਿਲਾ ਟੈਨਿਸ ਖਿਡਾਰਨ ਬਣ ਗਈ ਹੈ। ਮਾਸਕੋ ਵਿੱਚ ਜਨਮੀ ਰਿਬਾਕਿਨਾ 2018 ਤੋਂ ਬਾਅਦ ਕਜ਼ਾਖ਼ਸਤਾਨ ਦੀ ਨੁਮਾਇੰਦਗੀ ਕਰ ਰਹੀ ਹੈ। ਕਜ਼ਾਕਸਤਾਨ ਨੇ ਉਸ ਨੂੰ ਟੈਨਿਸ ਕਰੀਅਰ ਲਈ ਵਿੱਤੀ ਮਦਦ ਦੇਣ ਦੀ ਪੇਸ਼ਕਸ਼ ਕੀਤੀ ਸੀ। ਟੂਰਨਾਮੈਂਟ ਦੇ ਮਹਿਲਾ ਸਿੰਗਲ ਵਰਗ ਦੇ ਫਾਈਨਲ ਵਿੱਚ ਉਸ ਨੇ ਟਿਊਨੇਸ਼ੀਆ ਦੀ ਓਨਸ ਜਬਿਓਰ ਨੂੰ 3-6, 6-2, 6-2 ਨਾਲ ਹਰਾ ਕੇ ਖ਼ਿਤਾਬ ਆਪਣੇ ਨਾਮ ਕੀਤਾ। ਇਹ ਆਲ ਇੰਗਲੈਂਡ ਕਲੱਬ ’ਚ 1962 ਤੋਂ ਬਾਅਦ ਪਹਿਲਾ ਮਹਿਲਾ ਖ਼ਿਤਾਬੀ ਮੁਕਾਬਲਾ ਰਿਹਾ ਜਿਸ ਵਿੱਚ ਦੋਵੇਂ ਖਿਡਾਰਨਾਂ ਆਪਣੇ ਡੈਬਿਊ ਦੌਰਾਨ ਫਾਈਨਲ ਵਿੱਚ ਪਹੁੰਚੀਆਂ। -ੲੇਪੀ

ਵਿੰਬਲਡਨ ਚੈਂਪੀਅਨ ਐਲੇਨਾ ਰਿਬਾਕਿਨਾ ਤੇ ਉਪਜੇਤੂੁ ਓਨਸ ਜਬਿਓਰ ਆਪੋ ਆਪਣੀਆਂ ਟਰਾਫੀਆਂ ਨਾਲ। ਫੋਟੋ: ਪੀਟੀਆਈ





News Source link

LEAVE A REPLY

Please enter your comment!
Please enter your name here