ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ: ਭਾਰਤ ਦੀ ਪਹਿਲੀ ਪਾਰ 296 ਦੌੜਾਂ ’ਤੇ ਆਊਟ

0
202


ਲੰਡਨ, 9 ਜੂਨ

ਆਸਟਰੇਲੀਆ ਖ਼ਿਲਾਫ਼ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਿਊਟੀਸੀ) ਫਾਈਨਲ ਦੇ ਤੀਸਰੇ ਦਿਨ ਅੱਜ ਭਾਰਤ ਦੀ ਪਹਿਲੀ ਪਾਰੀ 296 ਦੌੜਾਂ ’ਤੇ ਸਿਮਟ ਗਈ। ਆਸਟਰੇਲੀਆ ਨੇ ਆਪਣੀ ਪਹਿਲੀ ਪਾਰੀ ਵਿੱਚ 469 ਦੌੜਾਂ ਬਣਾਈਆਂ ਸਨ। ਇਸ ਤਰ੍ਹਾਂ ਉਸ ਦੀ 173 ਦੌੜਾਂ ਦੀ ਲੀਡ ਹੋ ਗਈ ਹੈ। ਅਜਿੰਕਿਆ ਰਹਾਣੇ ਨੇ 129 ਗੇਂਦਾਂ ਵਿੱਚ 89 ਦੌੜਾਂ, ਜਦੋਂਕਿ ਸ਼ਰਦੁਲ ਠਾਕੁਰ ਨੇ 109 ਗੇਂਦਾਂ ਵਿੱਚ 51 ਦੌੜਾਂ ਬਣਾਈਆਂ। ਦੋਵਾਂ ਨੇ ਸੱਤਵੀਂ ਵਿਕਟ ਲਈ 109 ਦੌੜਾਂ ਦੀ ਭਾਈਵਾਲੀ ਕੀਤੀ। ਇਸ ਤੋਂ ਪਹਿਲਾਂ ਦੂਜੇ ਦਿਨ ਰਵਿੰਦਰ ਜਡੇਜਾ ਨੇ 51 ਗੇਂਦਾਂ ਵਿੱਚ 48 ਦੌੜਾਂ ਦੀ ਪਾਰੀ ਖੇਡੀ ਸੀ।

ਭਾਰਤ ਨੇ ਅੱਜ ਤੀਸਰੇ ਦਿਨ ਪੰਜ ਵਿਕਟਾਂ ’ਤੇ 151 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ। ਉਸ ਨੇ ਕੇਐੱਸ ਭਰਤ ਵਜੋਂ ਆਪਣੀ ਪਹਿਲੀ ਵਿਕਟ ਛੇਤੀ ਹੀ ਗੁਆ ਲਈ ਸੀ। ਹਾਲਾਂਕਿ, ਭਾਰਤੀ ਟੀਮ ਨੇ ਲੰਚ ਬਰੇਕ ਮਗਰੋਂ ਆਪਣੀਆਂ ਬਚੀਆਂ ਬਾਕੀ ਵਿਕਟਾਂ ਵੀ ਗੁਆ ਲਈਆਂ।  ਆਸਟਰੇਲੀਆ ਦੇ ਕਪਤਾਨ ਪੈਟ ਕਮਿਨਸ ਨੇ ਤਿੰਨ, ਜਦੋਂਕਿ ਮਿਸ਼ੇਲ ਸਟਾਰਕ, ਸਕੌਟ ਬੋਲੈਂਡ ਤੇ ਕੈਮਰੋਨ ਗ੍ਰੀਨ ਨੇ ਦੋ-ਦੋ ਵਿਕਟਾਂ ਲਈਆਂ। -ਪੀਟੀਆਈ





News Source link