ਬਾਕੂ (ਅਜ਼ਰਬੈਜਾਨ), 21 ਅਗਸਤ
ਭਾਰਤੀ ਗਰੈਂਡਮਾਸਟਰ ਆਰ ਪ੍ਰਗਿਆਨੰਦਾ ਨੇ ਅੱਜ ਇੱਥੇ ਫਿਡੇ ਵਿਸ਼ਵ ਕੱਪ ਟੂਰਨਾਮੈਂਟ ਦੇ ਸੈਮੀ ਫਾਈਨਲ ਵਿੱਚ ਟਾਈਬਰੇਕ ’ਚ ਦੁਨੀਆਂ ਦੇ ਤੀਜੇ ਨੰਬਰ ਦੇ ਖਿਡਾਰੀ ਫੈਬਿਆਨੋ ਕਰੂਆਨਾ ਨੂੰ 3.5-2.5 ਨਾਲ ਹਰਾ ਦਿੱਤਾ। ਦੋ ਮੈਚਾਂ ਦੀ ਕਲਾਸੀਕਲ ਲੜੀ 1-1 ਨਾਲ ਬਰਾਬਰੀ ’ਤੇ ਸਮਾਪਤ ਹੋਣ ਤੋਂ ਬਾਅਦ 18 ਸਾਲਾ ਭਾਰਤੀ ਖਿਡਾਰੀ ਪ੍ਰਗਿਆਨੰਦਾ ਨੇ ਟਾਈਬਰੇਕਰ ਵਿੱਚ ਅਮਰੀਕਾ ਦੇ ਗਰੈਂਡਮਾਸਟਰ ਨੂੰ ਪਛਾੜ ਦਿੱਤਾ। ਮੰਗਲਵਾਰ ਨੂੰ ਫਾਈਨਲ ’ਚ ਹੁਣ ਪ੍ਰਗਿਆਨੰਦਾ ਦਾ ਮੁਕਾਬਲਾ ਪੰਜ ਵਾਰ ਦੇ ਚੈਂਪੀਅਨ ਨਾਰਵੇਅ ਦੇ ਮੈਗਰਸ ਕਾਰਲਸਨ ਨਾਲ ਹੋਵੇਗਾ। -ਏਜੰਸੀ