ਵਿਸ਼ਵ ਕੱਪ ਫੁੱਟਬਾਲ: ਅਰਜਨਟੀਨਾ ਨੇ ਮੈਕਸੀਕੋ ਨੂੰ 2-0 ਨਾਲ ਹਰਾਇਆ, ਨਾਕਆਊਟ ’ਚ ਪਹੁੰਚਣ ਦੀਆਂ ਆਸਾਂ ਬਰਕਰਾਰ

0
242


ਲੁਸੈਲ, 27 ਨਵੰਬਰ

ਲਿਓਨਲ ਮੈਸੀ ਦੇ ਗੋਲ ਦੀ ਮਦਦ ਨਾਲ ਅਰਜਨਟੀਨਾ ਨੇ ਇੱਥੇ ਮੈਕਸੀਕੋ ਨੂੰ 2-0 ਨਾਲ ਹਰਾ ਕੇ ਫੀਫਾ ਵਿਸ਼ਵ ਕੱਪ ਦੇ ਨਾਕਆਊਟ ਪੜਾਅ ਲਈ ਕੁਆਲੀਫਾਈ ਕਰਨ ਦੀਆਂ ਆਪਣੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ। ਮੈਸੀ ਨੇ 64ਵੇਂ ਮਿੰਟ ‘ਚ ਏਂਜਲ ਡੀ ਮਾਰੀਆ ਦੇ ਪਾਸ ‘ਤੇ 25 ਗਜ਼ ਤੋਂ ਗੋਲ ਕੀਤਾ। ਟੀਮ ਲਈ ਦੂਜਾ ਗੋਲ ਬਦਲਵੇਂ ਖਿਡਾਰੀ ਐਂਜੋ ਫਰਨਾਂਡੀਜ਼ ਨੇ 87ਵੇਂ ਮਿੰਟ ਵਿੱਚ ਕੀਤਾ। ਅਰਜਨਟੀਨਾ ਨੂੰ ਪਹਿਲੇ ਮੈਚ ਵਿੱਚ ਸਾਊਦੀ ਅਰਬ ਤੋਂ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।





News Source link

LEAVE A REPLY

Please enter your comment!
Please enter your name here