ਨਵੀਂ ਦਿੱਲੀ, 2 ਜੁਲਾਈ
ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੂੰ ਪੱਤਰ ਲਿਖ ਕੇ ਅਕਤੂਬਰ-ਨਵੰਬਰ ਵਿੱਚ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਹਿੱਸਾ ਲੈਣ ਲਈ ਭਾਰਤ ਦੇ ਦੌਰੇ ਦੀ ਅਧਿਕਾਰਿਤ ਮਨਜ਼ੂਰੀ ਮੰਗੀ ਹੈ। ‘ਈਐੱਸਪੀਐੱਨਕ੍ਰਿਕਇੰਫੋ’ ਦੀ ਰਿਪੋਰਟ ਅਨੁਸਾਰ ਪੀਸੀਬੀ ਨੇ ਇਹ ਪੱਤਰ ਗ੍ਰਹਿ ਤੇ ਵਿਦੇਸ਼ ਮੰਤਰਾਲੇ ਨੂੰ ਵੀ ਭੇਜਿਆ ਹੈ। ਬੋਰਡ ਨੇ ਕੌਮੀ ਟੀਮ ਦੇ ਭਾਰਤ ਦੌਰੇ ’ਤੇ ਸਲਾਹ ਮੰਗੀ ਹੈ। ਬੋਰਡ ਨੇ ਇਹ ਵੀ ਪੁੱਛਿਆ ਹੈ ਕਿ ਕੀ ਸਰਕਾਰ ਨੂੰ ਪਾਕਿਸਤਾਨ ਦੇ ਮੈਚਾਂ ਲਈ ਪੰਜ ਥਾਵਾਂ ’ਤੇ ਕੋਈ ਇਤਰਾਜ਼ ਹੈ। -ਪੀਟੀਆਈ
News Source link
#ਵਸ਼ਵ #ਕਪ #ਪਸਬ #ਨ #ਭਰਤ #ਦਰ #ਦ #ਮਨਜਰ #ਲਈ #ਪਕ #ਪਰਧਨ #ਮਤਰ #ਨ #ਲਖਆ #ਪਤਰ