ਵਿਸ਼ਵ ਚੈਂਪੀਅਨਸ਼ਿਪ: ਮੰਗੋਲੀਆ ਦੀ ਪਹਿਲਵਾਨ ਨੇ ਵਿਨੇਸ਼ ਨੂੰ ਹਰਾਇਆ

Must read


ਬੈਲਗ੍ਰਾਡ: ਤਿੰਨ ਵਾਰ ਦੀ ਰਾਸ਼ਟਰਮੰਡਲ ਖੇਡਾਂ ਦੀ ਚੈਂਪੀਅਨ ਵਿਨੇਸ਼ ਫੋਗਾਟ ਅੱਜ ਇੱਥੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਕੁਆਲੀਫਿਕੇਸ਼ਨ ਗੇੜ ’ਚ ਮੰਗੋਲੀਆ ਦੀ ਖੁਲਾਨ ਬਟਖੁਯਾਗ ਨੂੰ ਚੁਣੌਤੀ ਦੇਣ ’ਚ ਅਸਫਲ ਰਹੀ ਅਤੇ ਉਸ ਨੂੰ 0-7 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮਹਿਲਾ ਫਰੀਸਟਾਈਲ 53 ਕਿਲੋ ਵਰਗ ਵਿੱਚ ਵਿਨੇਸ਼ ਆਖਰੀ ਸਕਿੰਟਾਂ ਵਿੱਚ ਆਪਣਾ ਸੰਤੁਲਨ ਗੁਆ ​​ਬੈਠੀ, ਜਿਸ ਦਾ ਫਾਇਦਾ ਉਠਾਉਂਦੇ ਹੋਏ ਵਿਰੋਧੀ ਖਿਡਾਰਨ ਨੇ ਉਸ ਨੂੰ ਮਾਤ ਦਿੱਤੀ। ਜ਼ਿਕਰਯੋਗ ਹੈ ਕਿ ਚੋਣ ਟਰਾਇਲ ’ਚ ਵਿਨੇਸ਼ ਤੋਂ ਹਾਰਨ ਵਾਲੀ ਭਾਰਤੀ ਜੂਨੀਅਰ ਪਹਿਲਵਾਨ ਅੰਤਿਮ ਨੇ ਪਿਛਲੇ ਮਹੀਨੇ ਦੀ ਸ਼ੁਰੂਆਤ ’ਚ ਅੰਡਰ-23 ਏਸ਼ਿਆਈ ਚੈਂਪੀਅਨਸ਼ਿਪ ’ਚ ਮੰਗੋਲੀਆ ਦੀ ਇਸ ਪਹਿਲਵਾਨ ਨੂੰ ਹਰਾਇਆ ਸੀ। ਇਸੇ ਤਰ੍ਹਾਂ 50 ਕਿਲੋ ਵਰਗ ਵਿੱਚ ਨੀਲਮ ਸਿਰੋਹੀ ਨੂੰ ਰੋਮਾਨੀਆ ਦੀ ਏਮਿਲੀਆ ਏਲੀਨਾ ਵੁਕ ਤੋਂ 0-10 ਨਾਲ ਅਤੇ 65 ਕਿਲੋ ਵਰਗ ਵਿੱਚ ਸ਼ੈਫਾਲੀ ਨੂੰ ਫਰਾਂਸ ਦੀ ਕੋਂਬਾ ਲਾਰੋਕ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। -ਪੀਟੀਆਈ





News Source link

- Advertisement -

More articles

- Advertisement -

Latest article