ਵਿਧਾਇਕਾ ਛੀਨਾ ਵੱਲੋਂ ਪੁਲੀਸ ਨਾਲ ਦੇਹ ਵਪਾਰ ਦੇ ਅੱਡੇ ’ਤੇ ਛਾਪਾ

Must read


ਟ੍ਰਿਬਿਊਨ ਨਿਊਜ਼ ਸਰਵਿਸ

ਲੁਧਿਆਣਾ, 25 ਜੂਨ

ਮੋਤੀ ਨਗਰ ਇਲਾਕੇ ’ਚ ਸਥਿਤ ਰੇਲਵੇ ਲਾਈਨਾਂ ਦੇ ਕੋਲ ਆਮ ਆਦਮੀ ਪਾਰਟੀ ਦੀ ਦੱਖਣੀ ਹਲਕੇ ਤੋਂ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਨੇ ਥਾਣਾ ਮੋਤੀ ਨਗਰ ਦੀ ਪੁਲੀਸ ਨਾਲ ਮਿਲ ਕੇ ਦੇਹ ਵਪਾਰ ਦੇ ਅੱਡੇ ’ਤੇ ਛਾਪਾ ਮਾਰਿਆ। ਇਸ ਦੌਰਾਨ ਪੁਲੀਸ ਨੇ ਉੱਥੋਂ ਦੋ ਔਰਤਾਂ ਦੇ ਨਾਲ-ਨਾਲ ਇੱਕ ਵਿਅਕਤੀ ਨੂੰ ਵੀ ਕਾਬੂ ਕੀਤਾ ਹੈ। ਪੁਲੀਸ ਨੇ ਉੱਥੋਂ ਕੁਝ ਸ਼ੱਕੀ ਸਮੱਗਰੀ ਵੀ ਬਰਾਮਦ ਕੀਤੀ ਹੈ। ਪੁਲੀਸ ਨੇ ਮਾਮਲੇ ਦੀ ਹੋਰ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਵਿਧਾਇਕਾ ਛੀਨਾ ਨੇ ਪੁਲੀਸ ਨੂੰ ਹੁਕਮ ਜਾਰੀ ਕੀਤਾ ਹੈ ਕਿ ਇਸ ਮਾਮਲੇ ’ਚ ਸਖਤੀ ਤੋਂ ਸਖਤ ਕਾਰਵਾਈ ਕੀਤੀ ਜਾਵੇ। ਵਿਧਾਇਕ ਛੀਨਾ ਨੇ ਕਿਹਾ ਕਿ ਲੋਕਾਂ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਕਤ ਥਾਂ ’ਤੇ ਦੇਹ ਵਪਾਰ ਦਾ ਅੱਡਾ ਚੱਲ ਰਿਹਾ ਹੈ। ਉਕਤ ਇਲਾਕੇ ’ਚ ਕੁੱਲ ਪੰਜ ਸ਼ੈੱਡ ਹਨ, ਜਿਨ੍ਹਾਂ ’ਚ ਕਈ ਕਮਰੇ ਬਣੇ ਹੋਏ ਹਨ। ਇਨ੍ਹਾਂ ਸਾਰਿਆਂ ’ਚ ਪਰਵਾਸੀ ਪਰਿਵਾਰ ਰਹਿੰਦੇ ਹਨ।

ਵਿਧਾਇਕਾ ਛੀਨਾ ਨੇ ਕਿਹਾ ਕਿ ਜਦੋਂ ਉਹ ਅੱਜ ਛਾਪਾ ਮਾਰਨ ਲਈ ਪੁੱਜੇ ਤਾਂ ਉੱਥੋਂ ਚਾਰ ਔਰਤਾਂ ਤੇ ਦੋ ਬੰਦੇ ਭੱਜ ਗਏ। ਉਨ੍ਹਾਂ ਮੌਕੇ ਤੋਂ ਦੋ ਔਰਤਾਂ ਅਤੇ ਇੱਕ ਬੰਦੇ ਨੂੰ ਕਾਬੂ ਕਰ ਲਿਆ। ਇਸ ਦੌਰਾਨ ਥਾਣਾ ਮੋਤੀ ਨਗਰ ਪੁਲੀਸ ਵੀ ਨਾਲ ਸੀ। ਇਸ ਮੌਕੇ ‘ਆਪ’ ਵਿਧਾਇਕਾ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਕਿ ਕੋਈ ਵਿਅਕਤੀ ਉਕਤ ਅੱਡਾ ਸੰਚਾਲਕਾਂ ਤੋਂ ਪੈਸੇ ਲੈਣ ਆਉਂਦਾ ਹੈ ਜਿਸ ਬਾਰੇ ਥਾਣਾ ਮੋਤੀ ਨਗਰ ਦੀ ਪੁਲੀਸ ਨੂੰ ਦੱਸ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਕਿਸੇ ਵੀ ਮੁਲਜ਼ਮ ਨੂੰ ਮੁਆਫ਼ ਨਹੀਂ ਕੀਤਾ ਜਾਵੇਗਾ। ਵਿਧਾਇਕਾ ਛੀਨਾ ਨੇ ਪੁਲੀਸ ਨੂੰ ਪੁੱਛਿਆ ਕਿ ਲੋਕਾਂ ਨੂੰ ਤਾਂ ਪਤਾ ਹੈ ਕਿ ਉਕਤ ਸਥਾਨ ’ਤੇ ਅੱਡਾ ਚੱਲ ਰਿਹਾ ਹੈ, ਪਰ ਉਨ੍ਹਾਂ ਨੂੰ ਕਿਉਂ ਨਹੀਂ ਪਤਾ, ਜਿਸ ’ਤੇ ਪੈਟਰੋਲਿੰਗ ਪਾਰਟੀ ਦੇ ਕਰਮੀ ਨੇ ਕਿਹਾ ਕਿ ਉਹ ਸਵੇਰੇ ਵੀ ਉਕਤ ਇਲਾਕੇ ’ਚ ਛਾਪਾ ਮਾਰਨ ਲਈ ਆਏ ਸਨ, ਉਦੋਂ ਤੱਕ ਉੱਥੇ ਕੁਝ ਨਹੀਂ ਸੀ। ਮੁਲਾਜ਼ਮ ਨੇ ਇਸਦੀ ਫੋਟੋ ਵੀ ਦਿਖਾਈ।



News Source link
#ਵਧਇਕ #ਛਨ #ਵਲ #ਪਲਸ #ਨਲ #ਦਹ #ਵਪਰ #ਦ #ਅਡ #ਤ #ਛਪ

- Advertisement -

More articles

- Advertisement -

Latest article