ਵਿਗਿਆਨੀ ਮਹਿੰਦਰਪਾਲ ਸਿੰਘ ਦਾ ਸਨਮਾਨ – punjabitribuneonline.com

0
165


ਪੱਤਰ ਪ੍ਰੇਰਕ

ਨਵੀਂ ਦਿੱਲੀ, 21 ਸਤੰਬਰ

ਪੁਲਾੜ ਮਿਸ਼ਨ ਚੰਦਰਯਾਨ-3 ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਇਸਰੋ ਦੇ ਵਿਗਿਆਨੀ ਮਹਿੰਦਰਪਾਲ ਸਿੰਘ ਨੂੰ ਤਖ਼ਤ ਸ੍ਰੀ ਹਜ਼ੂਰ ਸਾਹਿਬ ਕਮੇਟੀ ਦੇ ਪ੍ਰਬੰਧਕ ਡਾ. ਵਿਜੈ ਸਤਬੀਰ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ। ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਵੰਤ ਸਿੰਘ ਨੇ ਉਨ੍ਹਾਂ ਦਾ ਪੋਸ਼ਾਕ ਭੇਟ ਕਰਦਿਆਂ ਸਨਮਾਨ ਕੀਤਾ। ਤਖ਼ਤ ਹਜ਼ੂਰ ਸਾਹਿਬ ਦੇ ਪ੍ਰਸ਼ਾਸਕ ਡਾ. ਵਿਜੈ ਸਤਬੀਰ ਸਿੰਘ ਨੇ ਦੱਸਿਆ ਕਿ ਬੰਗਲੁਰੂ ਦੇ ਵਸਨੀਕ ਮਹਿੰਦਰਪਾਲ ਸਿੰਘ ਨੇ ਆਪਣੇ ਜੀਵਨ ਦੇ 35 ਸਾਲ ਪੁਲਾੜ ਖੋਜ ਵਿੱਚ ਬਿਤਾਏ ਹਨ ਅਤੇ ਚੰਦਰਯਾਨ-3 ਟੀਮ ਦਾ ਅਹਿਮ ਹਿੱਸਾ ਰਹੇ। ਇਸ ਦੌਰਾਨ ਮਹਿੰਦਰਪਾਲ ਸਿੰਘ ਨੇ ਡਾ. ਵਿਜੈ ਸਤਬੀਰ ਸਿੰਘ ਪਾਸੋਂ ਮੰਗ ਕੀਤੀ ਕਿ ਜੇਕਰ ਤਖ਼ਤ ਕਮੇਟੀ ਉਨ੍ਹਾਂ ਨੂੰ ਥਾਂ ਦਿੰਦੀ ਹੈ ਤਾਂ ਉਹ ਸਿੱਖ ਕੌਮ ਦੇ ਬੱਚਿਆਂ ਨੂੰ ਵਿਗਿਆਨ ਦੀ ਸਿੱਖਿਆ ਦੇਣਗੇ ਅਤੇ ਬੱਚਿਆਂ ਨੂੰ ਸਮੇਂ-ਸਮੇਂ ’ਤੇ ਇਸਰੋ ਦੀ ਸੈਰ ਵੀ ਕਰਵਾਉਣਗੇ।



News Source link