ਵਾਇਸ ਐਡਮਿਰਲ ਸੋਬਤੀ ਨੇ ਜਲ ਸੈਨਾ ਸਟਾਫ ਦੇ ਉਪ ਮੁਖੀ ਵਜੋਂ ਅਹੁਦਾ ਸੰਭਾਲਿਆ

0
252


ਨਵੀਂ ਦਿੱਲੀ, 1 ਅਕਤੂਬਰ

ਵਾਇਸ ਐਡਮਿਰਲ ਤਰੁਣ ਸੋਬਤੀ ਨੇ ਅੱਜ ਭਾਰਤੀ ਜਲ ਸੈਨਾ ਸਟਾਫ ਦੇ ਉਪ ਮੁਖੀ ਵਜੋਂ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਨੇ ਵਾਇਸ ਐਡਮਿਰਲ ਸੰਜੈ ਮਹਿੰਦਰੂ ਦੀ ਜਗ੍ਹਾ ਲਈ ਹੈ ਜੋ ਕਿ 38 ਤੋਂ ਵੱਧ ਸਾਲਾਂ ਦੀ ਸੇਵਾ ਤੋਂ ਬਾਅਦ ਸੇਵਾਮੁਕਤ ਹੋਏ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਵਾਇਸ ਐਡਮਿਰਲ ਸੋਬਤੀ ਪਹਿਲੀ ਜੁਲਾਈ 1988 ਨੂੰ ਭਾਰਤੀ ਜਲ ਸੈਨਾ ਵਿੱਚ ਕਮਿਸ਼ਨ ਹੋਏ ਸਨ। -ਪੀਟੀਆਈ



News Source link