ਲੰਮੀ ਛਾਲ: ਮੁਰਲੀ ਸ੍ਰੀਸ਼ੰਕਰ ਨੇ ਸੋਨ ਤਗਮਾ ਜਿੱਤਿਆ

Must read


ਨਵੀਂ ਦਿੱਲੀ: ਭਾਰਤ ਦੇ ਮੁਰਲੀ ਸ੍ਰੀਸ਼ੰਕਰ ਨੇ ਅੱਜ ਯੂਨਾਨ ’ਚ 12ਵੀਂ ਅੰਤਰਰਾਸ਼ਟਰੀ ਜੰਪਿੰਗ ਮੀਟ ਵਿੱਚ 8.31 ਮੀਟਰ ਲੰਮੀ ਛਾਲ ਮਾਰ ਕੇ ਸੋਨ ਤਗਮਾ ਜਿੱਤਿਆ। ਟੋਕੀਓ ਓਲੰਪਿਕ ਖੇਡ ਚੁੱਕੇ ਸ੍ਰੀਸ਼ੰਕਰ ਦੇ ਨਾਮ 8.36 ਮੀਟਰ ਦਾ ਕੌਮੀ ਰਿਕਾਰਡ ਹੈ। ਸਵੀਡਨ ਦੇ ਟੋਬਿਆਸ ਨੇ 8.27 ਮੀਟਰ ਨਾਲ ਚਾਂਦੀ ਦਾ ਤਗਮਾ ਜਿੱਤਿਆ ਅਤੇ ਫਰਾਂਸ ਦੇ ਜੁਲੇਸ ਮੋਮੇਰੀ ਨੇ 8.17 ਨਾਲ ਕਾਂਸੇ ਦਾ ਤਗਮਾ ਆਪਣੇ ਨਾਮ ਕੀਤਾ। ਸਿਰਫ ਸਿਖਰਲੇ ਤਿੰਨ ਖਿਡਾਰੀਆਂ ਨੇ ਹੀ ਅੱਠ ਮੀਟਰ ਤੋਂ ਲੰਮੀ ਛਾਲ ਮਾਰੀ। ਭਾਰਤੀ ਅਥਲੈਟਿਕਸ ਫੈਡਰੇਸ਼ਨ ਨੇ ਟਵੀਟ ਕੀਤਾ, ‘‘ਸ੍ਰੀਸ਼ੰਕਰ ਨੇ ਯੂਨਾਨ ਦੇ ਕਾਲੀਥਿਆ ’ਚ 12ਵੀਂ ਅੰਤਰਰਾਸ਼ਟਰੀ ਜੰਪਿੰਗ ਮੀਟ ਵਿੱਚ 8.31 ਮੀਟਰ ਲੰਮੀ ਛਾਲ ਮਾਰੀ।’’ -ਪੀਟੀਆਈ





News Source link

- Advertisement -

More articles

- Advertisement -

Latest article