Hacklink

Hacklink

Hacklink

Hacklink panel

Hacklink

Hacklink

Hacklink Panel

Hacklink Panel

Hacklink

Hacklink

Hacklink

Hacklink

Hacklink

Buy Hacklink

Hacklink

Hacklink

Hacklink satın al

Hacklink Panel

Hacklink Panel

Hacklink

Hacklink

Hacklink panel

Hacklink satın al

Hacklink Panel

Hacklink

Hacklink panel

Masal oku

Hacklink panel

Hacklink panel

Illuminati

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Masal Oku

Backlink paketleri

Hacklink satın al

Hacklink panel

Hacklink satın al

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink Panel

Hacklink Panel

Hacklink Panel

Hacklink Panel

Hacklink Panel

Hacklink Panel

Hacklink Panel

Hacklink Panel

Hacklink Panel

Hacklink panel

Hacklink panel

Hacklink panel

Hacklink giriş

vdcasino

vdcasino

holiganbet

Hacking Forum

jojobet giriş

sapanca escort

marsbahis

holiganbet

jojobet giriş

holiganbet güncel giriş

jojobet

holiganbet giriş

holiganbet güncel giriş

holiganbet

jojobet

holiganbet giriş

holiganbet giriş

grandpashabet

pasacasino

jojobet

Hacklink Panel

Bahisnow

jojobet

jojobet giriş

hayalbahis

antalya dedektör

casibom

26.5 C
Patiāla
Saturday, August 15, 2026

ਲੋਕ ਇਤਿਹਾਸ ਦੀਆਂ ਪੈੜਾਂ ਦੀ ਨਿਸ਼ਾਨਦੇਹੀ

Must read


ਕੇਹਰ ਸ਼ਰੀਫ਼

ਹਰ ਸਮਾਜ ਅੰਦਰ ਜੀਵਨ ਨਾਲ ਸਬੰਧਤ ਅਖਾਣਾਂ/ਕਹਾਵਤਾਂ ਦੀ ਭਰਮਾਰ ਹੁੰਦੀ ਹੈ। ਇਹ ਜੀਵਨ ਦੇ ਸੱਚ ਨੂੰ ਉਜਾਗਰ ਕਰਨ ਦਾ ਗੁੱਝਾ ਰਹੱਸ ਹੁੰਦਾ ਹੈ। ਇਨ੍ਹਾਂ ਦੇ ਪ੍ਰਚੱਲਿਤ ਰੂਪ ਧਾਰਨ ਵਿੱਚ ਲੰਬਾ ਸਮਾਂ ਲੱਗਦਾ ਹੈ। ਇਹ ਸਮਾਜਿਕ ਤੇ ਸੱਭਿਆਚਾਰਕ ਵਰਤਾਰਾ ਹੈ, ਪਰ ਜਦੋਂ ਪਾਰਖੂ ਨਜ਼ਰ ਨਾਲ ਦੇਖਦੇ ਹਾਂ ਕਿ ਸਮਾਜਿਕ ਜੀਵਨ ਦੇ ਨਾਲ ਹੀ ਧਾਰਮਿਕ ਖੇਤਰ ਅੰਦਰ ਵੀ ਇਨ੍ਹਾਂ ਦੇ ਪ੍ਰਵਾਹ ਦੀ ਭਰਮਾਰ ਹੁੰਦੀ ਹੈ। ਇੱਥੇ ਸਮੱਸਿਆ ਉਦੋਂ ਪੈਦਾ ਹੁੰਦੀ ਹੈ ਜਦੋਂ ਇਨ੍ਹਾਂ ਦੀ ਵਿਆਖਿਆ ਤਰਕ ਦੇ ਆਧਾਰ ’ਤੇ ਨਾ ਕੀਤੀ ਜਾਵੇ।

ਅਜਿਹੀਆਂ ਗੱਲਾਂ ਸੁਣਨ ਦਾ ਮੌਕਾ ਕੁੱਝ ਸਾਲ ਪਹਿਲਾਂ ਪਟਿਆਲਾ ਤੋਂ ਲੋਕਧਾਰਾ ਦੇ ਚੰਗੇ ਜਾਣਕਾਰ ਪੱਤਰਕਾਰ ਪ੍ਰਮਿੰਦਰ ਸਿੰਘ ਟਿਵਾਣਾ ਵੱਲੋਂ ਇਸ ਵਿਸ਼ੇ ਦੇ ਗਿਆਤਾ ਸੂਝਵਾਨ ਸੱਜਣ ਜੋਗਿੰਦਰ ਸਿੰਘ ਸਿਵੀਆਂ ਨਾਲ ਰੇਡੀਉ ‘ਚੰਨ ਪ੍ਰਦੇਸੀ’ ’ਤੇ ਹੁੰਦੀ ਗੱਲਬਾਤ, ਵਿਚਾਰ-ਚਰਚਾ ਸੁਣਦਾ ਸੀ। ਭਾਵੇਂ ਉਨ੍ਹਾਂ ਦੇ ਅੱਜ ਅਰਥ ਵੀ ਬਦਲ ਗਏ ਹਨ ਤੇ ਇਨ੍ਹਾਂ ਦੀ ਵਰਤੋਂ ਵਿਹਾਰ ਦਾ ਵੀ ਉਹ ਮੁੱਲ ਨਹੀਂ ਜੋ ਕੁੱਝ ਦਹਾਕੇ ਪਹਿਲਾਂ ਹੁੰਦਾ ਸੀ। ਦਰਅਸਲ, ਇਹ ਗੁਆਚ ਗਏ ਜਾਂ ਹੋਰ ਗੁਆਚ ਰਹੇ ਪੇਂਡੂ ਵਿਰਸੇ, ਜੀਵਨ ਜਾਚ ਨਾਲ ਅਤੇ ਕਦਰਾਂ-ਕੀਮਤਾਂ ਨਾਲ ਸਬੰਧਤ ਵਿਚਾਰਾਂ ਹੁੰਦੀਆਂ ਸਨ। ਲੋਪ ਹੋ ਗਏ ਤੇ ਹੋ ਰਹੇ ਸ਼ਬਦਾਂ ਦਾ ਵਿਖਿਆਨ ਹੁੰਦਾ। ਖਾਸ ਕਰਕੇ ਕਿਸਾਨੀ ਜੀਵਨ ਨਾਲ ਸਬੰਧਤ ਹਰ ਸ਼ੈਅ (ਸੰਦ-ਸਬੇੜਾ) ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਜਾਂਦੀ, ਵਰਤੇ ਜਾਂਦੇ ਅਜਿਹੇ ਬਹੁਤ ਸਾਰੇ ਸੰਦਾਂ ਦੇ ਅੱਜ ਦੀ ਪੀੜ੍ਹੀ ਨੂੰ ਤਾਂ ਨਾਂ ਵੀ ਪਤਾ ਨਹੀਂ ਹੋਣੇ। ਸਮਾਂ ਅੱਗੇ ਹੀ ਨਹੀਂ ਤੁਰਦਾ ਸਗੋਂ ਸਮਾਜ ਦਾ ਸਰੂਪ ਵੀ ਬਦਲਦਾ ਰਹਿੰਦਾ ਹੈ, ਤੌਰ-ਤਰੀਕੇ ਅਤੇ ਸੰਦ-ਸਬੇੜਾ ਵੀ। ਗੁਆਚਦੇ ਜਾ ਰਹੇ ਸ਼ਬਦਾਂ ਬਾਰੇ ਸੁਣਨ ਨੂੰ ਵੀ ਮਿਲਦਾ ਸੀ।

ਜੋਗਿੰਦਰ ਸਿੰਘ ਸਿਵੀਆਂ ਹੋਰੀਂ ਅਧਿਆਪਕ ਰਹੇ ਅਤੇ ਕਿਸਾਨ ਵੀ, ਉਹ ਪਹਿਲਾਂ ਵੀ ਕਈ ਕਿਤਾਬਾਂ ਲਿਖ ਚੁੱਕੇ ਹਨ। ਹਥਲੀ ਕਿਤਾਬ ‘ਪੇਂਡੂ ਜੀਵਨ ਦੀ ਝਾਤ, ਅਖਾਣਾਂ ਨੂੰ ਪਾਵੇ ਮਾਤ’ ਹੈ। ਇਹ ਕਿਤਾਬ ਅਖਾਣਾਂ ਤੇ ਮੁਹਾਵਰਿਆਂ ਤੱਕ ਸੀਮਤ ਨਹੀਂ ਇਸ ਤੋਂ ਬਹੁਤ ਜ਼ਿਆਦਾ ਹੈ। ਇਸ ਕਿਤਾਬ ਰਾਹੀਂ ਲੇਖਕ ਨੇ ਸਮਾਜ ਅੰਦਰ ਲੋਕ ਧਾਰਾ ਦੀਆਂ ਬਹੁਤ ਸਾਰੀਆਂ ਪਰਤਾਂ ਫਰੋਲੀਆਂ ਹਨ, ਇਸ ਰਾਹੀਂ ਜੀਵਨ ਦੇ ਰੰਗਾਂ, ਪੇਂਡੂ ਜੀਵਨ ਜਾਚ ਬਾਰੇ ਭਰਪੂਰ ਜਾਣਕਾਰੀ ਦਿੱਤੀ ਹੈ। ਇਹ ਕਿਤਾਬ ਇਸ ਕਰਕੇ ਬਹੁਤ ਮੁੱਲਵਾਨ ਹੈ ਕਿ ਲੋਕ ਇਤਿਹਾਸ ਨੂੰ ਸਾਡੇ ਸਾਹਮਣੇ ਪੇਸ਼ ਕਰਨ ਦਾ ਯਤਨ ਕਰਦੀ ਹੈ, ਜਿਸ ਦੀ ਪੰਜਾਬੀ ਵਿੱਚ ਅਸਲੋਂ ਘਾਟ ਹੈ।

ਪੇਂਡੂ ਜੀਵਨ ਬਾਰੇ ਲਿਖਣ ਵਾਲੇ ਆਮ ਕਰਕੇ ਸੱਭਿਆਚਾਰਕ ਪੱਖ ਤੋਂ ਹੀ ਲਿਖਦੇ ਹਨ, ਲੋਕਾਂ ਦੇ ਰੀਤੀ-ਰਿਵਾਜ, ਲੋਕ ਗੀਤ, ਲੋਕ ਨਾਚ, ਪੇਂਡੂ ਖੇਡਾਂ, ਪਹਿਰਾਵਾ, ਖਾਣ-ਪੀਣ, ਮੇਲੇ, ਤਿਉਹਾਰ, ਧਾਰਮਿਕ ਦਿਨ-ਦਿਹਾੜੇ ਜਾਂ ਫੇਰ ਪ੍ਰਾਹੁਣਚਾਰੀ ਆਦਿ। ਪਰ ਸਾਡੇ ਸਮਾਜ ਦਾ ਸਮੁੱਚਾ ਵਿਕਾਸ ਕਿਵੇਂ ਹੋਇਆ। ਇਸ ਬਾਰੇ ਬਹੁਤ ਕੁੱਝ ਨਹੀਂ ਦੱਸਿਆ ਜਾਂਦਾ।

ਸਾਡੇ ਕੋਲ ਲੋਕ ਇਤਿਹਾਸ ਦੀ ਬਹੁਤ ਘਾਟ ਹੈ। ਇਹ ਹਥਲੀ ਕਿਤਾਬ ਪੰਜਾਬ ਦੇ ਖਾਸ ਕਰਕੇ ਪੰਜਾਬ ਦੇ ਇੱਕ ਖਿੱਤੇ (ਮਾਲਵੇ ਦਾ ਵੱਡਾ ਹਿੱਸਾ ਬਠਿੰਡੇ ਦਾ ਖੇਤਰ) ਦੇ ਲੋਕ ਇਤਿਹਾਸ ਦੀਆਂ ਪੈੜਾਂ ਦੀ ਨਿਸ਼ਾਨਦਹੀ ਜ਼ਰੂਰ ਕਰਦੀ ਹੈ। ਲੋਕ ਇਤਿਹਾਸ ਅੰਦਰ ਦੱਸਿਆ ਜਾਂਦਾ ਹੈ ਕਿ ਸਮਾਜ ਦਾ ਵਿਕਾਸ ਕਿਵੇਂ ਹੋਇਆ, ਖੇਤੀ ਬਾੜੀ ਕਿਵੇਂ ਵਿਕਸਤ ਹੋਈ। ਇਸ ਵਿਕਾਸ ਅੰਦਰ ਕਿਹੜੀਆਂ ਤਕਨੀਕਾਂ, ਕਿਹੜੇ ਸੰਦ ਅਤੇ ਸਾਧਨ ਵਰਤੇ ਜਾਂਦੇ ਸਨ। ਵਪਾਰ ਹੋਵੇ ਜਾਂ ਹੋਰ ਖੇਤਰ ਹੋਣ ਉਨ੍ਹਾਂ ਦਾ ਕੀ ਚਲਣ ਸੀ। ਹੁੰਡੀ ਰਾਹੀਂ ਬੈਂਕ ਵਾਲਾ ਪ੍ਰਬੰਧ ਕੀ ਸੀ। ਕਿਰਤ ਦਾ ਕੀ ਮਹੱਤਵ ਸੀ। ਸਮਾਜ ਦੇ ਵਿਕਾਸ ਵਿੱਚ ਔਰਤਾਂ ਦਾ ਕਿੰਨਾ ਵੱਡਾ ਹਿੱਸਾ (ਭੂਮਿਕਾ) ਰਿਹਾ ਹੈ। ਪੇਂਡੂ ਸਮਾਜ ਅੰਦਰ (ਖਾਸ ਕਰਕੇ ਖੇਤੀਬਾੜੀ) ਪਸ਼ੂ-ਧਨ ਕਿੰਨਾ ਕੀਮਤੀ ਅਤੇ ਮਹੱਤਵਪੂਰਨ ਸਰਮਾਇਆ ਹੋਇਆ ਕਰਦਾ ਸੀ। ਜ਼ਮੀਨ ਵਿਹੂਣੇ ਲੋਕ ਖੇਤੀਬਾੜੀ ਲਈ ਕਿਵੇਂ ਸਹਾਈ ਹੁੰਦੇ ਸਨ। ਖੇਤੀਬਾੜੀ ਨਾਲ ਬਾਕੀ ਕਿੱਤੇ ਅੰਤਰ ਸਬੰਧਿਤ ਹੋਣ ਕਰਕੇ ਕਿਵੇਂ ਖੇਤੀਬਾੜੀ ’ਤੇ ਨਿਰਭਰ ਸਨ। ਲੋਕਾਂ ਦੀਆਂ ਕੀ ਮਾਨਤਾਵਾਂ ਸਨ। ਬੋਲੀ ਤੇ ਭਾਸ਼ਾ ਦੇ ਵਿਕਾਸ ਲਈ ਕਿਹੜੇ ਯਤਨ ਹੋਏ। ਖੇਤੀਬਾੜੀ ਦੇ ਕਿੱਤੇ ਤੋਂ ਬਾਹਰਲੀਆਂ ਔਰਤਾਂ ਦੀ ਕਿਰਤ ਸ਼ਕਤੀ ਦਾ ਜੀਵਨ ਨਿਰਬਾਹ ਵਾਸਤੇ ਕਿਵੇਂ ਸਦ-ਉਪਯੋਗ ਹੁੰਦਾ ਸੀ ਆਦਿ।

ਸਮਾਜ ਸਾਰੇ ਲੋਕਾਂ ਦੀ ਸਾਂਝੀ ਵਿਰਾਸਤ ਹੁੰਦਾ ਹੈ। ਪੇਂਡੂ ਅਰਥਚਾਰਾ ਕਿਸਾਨੀ ਦੇ ਆਸਰੇ ਹੀ ਅੱਗੇ ਚੱਲਦਾ ਹੈ। ਕਿਸਾਨ ਨੂੰ ਵੀ ਬਾਕੀਆਂ ਦੀ ਲੋੜ ਰਹਿੰਦੀ ਹੈ। ਉਹ ਖੇਤ ਮਜ਼ਦੂਰ (ਸੀਰੀ) ਤੋਂ ਬਿਨਾਂ ਅਧੂਰਾ ਹੈ, ਖੇਤੀ ਦੇ ਸੰਦਾਂ ਦੀ ਹਰ ਤਰ੍ਹਾਂ ਦੀ ਮੁਰੰਮਤ ਵਾਸਤੇ ਮਿਸਤਰੀ, ਉਦੋਂ ਲੱਕੜ ਦੇ ਗੱਡੇ ਸਨ, ਹਲ਼ ਵੀ ਲੱਕੜ ਦਾ ਹੀ ਹੁੰਦਾ ਸੀ। ਲੁਹਾਰ- ਹਲ਼ ਦੇ ਫਾਲੇ ਤੋਂ ਲੈ ਕੇ ਰੰਬੇ, ਦਾਤਰੀਆਂ, ਕਹੀਆਂ ਆਦਿ ਵਾਸਤੇ, ਘੁਮਿਆਰ ਭਾਂਡੇ -ਟੀਂਡੇ ਵਾਸਤੇ, ਮੋਚੀ ਜੁੱਤੀਆਂ ਵਾਸਤੇ, ਜੁਲਾਹਾ- ਕੱਪੜੇ ਵਾਸਤੇ। ਇਸੇ ਤਰ੍ਹਾਂ ਹੋਰ ਲੋਕ ਵੀ ਕਿਸਾਨੀ ਵਿੱਚ ਸਹਾਈ ਹੁੰਦੇ ਸਨ। ਇਹ ਖੇਤੀਬਾੜੀ ਅੰਦਰ ਮਸ਼ੀਨੀਕਰਨ ਤੋਂ ਪਹਿਲਾਂ ਵਾਲੇ ਦੌਰ ਦੇ ਸਮੇਂ ਦੀ ਵਾਰਤਾ ਹੈ।

ਹੁਣ ਦੀ ਪੀੜ੍ਹੀ ਦੇ ਕਿੰਨੇ ਕੁ ਲੋਕ ਜਾਣਦੇ ਹਨ ਕਿ ਕਣਕ ਫਲ਼ਿਆਂ ਨਾਲ ਗਾਹੀ ਜਾਂਦੀ ਸੀ। ਫਲ਼੍ਹੇ, ਫਲਾਹੀ ਦੇ ਕੰਡੇਦਾਰ ਛਾਪਿਆਂ ਨੂੰ ਜੋੜ ਕੇ ਬਣਾਏ ਜਾਂਦੇ ਸਨ। ਬਾਅਦ ’ਚ ਧੜਾਂ ਲਾ ਕੇ ਤੰਗਲੀਆਂ ਨਾਲ ਦਾਣੇ ਤੇ ਤੂੜੀ ਵੱਖ ਕੀਤੇ ਜਾਂਦੇ ਸਨ। ਕਿੰਨਾ ਸਮਾਂ ਉਡੀਕਿਆਂ ਜਾਂਦਾ ਸੀ ਕਿ ਰੁਖ਼ ਸਿਰ ਹਵਾ ਵਗੇ ਤਾਂ ਤੰਗਲੀਆਂ ਲੈ ਕੇ ਇਹ ਕੰਮ ਕੀਤਾ ਜਾਵੇ। ਕਿੰਨਿਆਂ ਕੁ ਨੂੰ ਪਤਾ ਹੋਵੇਗਾ ਛੱਜ ਤੇ ਛਜਲੀ ਦਾ ਫ਼ਰਕ ਕੀ ਹੁੰਦਾ ਹੈ। ਹੁਣ ਵਾਲੀ ਪੀੜ੍ਹੀ ਤਾਂ ਵਿਆਹ ਮੌਕੇ ਕੱਢੀ ਜਾਣ ਵਾਲੀ ਜਾਗੋ ਵਾਲੇ ਛੱਜ ਨੂੰ ਹੀ ਜਾਣਦੀ ਹੈ।

ਬੇਜ਼ਮੀਨੇ ਪਰਿਵਾਰਾਂ ਦੀਆਂ ਔਰਤਾਂ ਬਹੁਤਾ ਕਰਕੇ ਪਸ਼ੂਆਂ ਨੂੰ ਪਾਲਣ ਵੱਲ ਧਿਆਨ ਦਿੰਦੀਆਂ ਸਨ। ਪਹਿਲਾਂ ਇਹ ਆਮ ਹੁੰਦਾ ਸੀ ਕਿ ਕੋਈ ਕਿਸਾਨ ਵੀ ਆਪਣੀ ਮੱਝ ਅਧਿਆਰੇ ’ਤੇ ਦਿੰਦੇ। ਉਸ ਵਿੱਚ ਤੈਅ ਕਰ ਲਿਆ ਜਾਂਦਾ ਕਿ ਮੱਝ ਦੇ ਸੂਣ ਸਮੇਂ ਕਿਸ ਤਰ੍ਹਾਂ ਮੁੱਲ ਮਿੱਥਿਆ ਜਾਵੇਗਾ, ਅੱਧੋ-ਅੱਧ ਜਾਂ ਪੰਜ-ਦਵੰਦੀ। ਇਸ ਤਰ੍ਹਾਂ ਉਹ ਪਰਿਵਾਰ ਆਪਣੀ ਆਰਥਿਕ ਹਾਲਤ ਨੂੰ ਸਾਵਾਂ ਕਰਨ ਲਈ ਆਪਣੀ ਮਿਹਨਤ ਨਾਲ ਹੀ ਆਪਣੀ ਬੇੜੀ ਬੰਨੇ ਲਾਉਂਦੇ। ਬੇ-ਜ਼ਮੀਨਿਆਂ ਲਈ ਖੇਤ ਹਾਲ਼ੇ/ਠੇਕੇ ’ਤੇ ਲੈ ਕੇ ਸਬਜ਼ੀਆਂ ਦਾ ਧੰਦਾ ਵੀ ਉਪਜੀਵਕਾ ਦਾ ਸਾਧਨ ਬਣਦਾ ਰਿਹਾ। ਸਾਰਾ ਪਰਿਵਾਰ ਰਲ-ਮਿਲ ਕੇ ਇਹ ਕੰਮ ਕਰਦਾ ਸੀ।

ਕਿਸੇ ਘਰ ਮੱਝ ਦੇ ਸੂਣ ਸਮੇਂ ਦੀਆਂ ਕੁੱਝ ਗੱਲਾਂ ਅੱਜ ਦੀ ਪੀੜ੍ਹੀ ਨੂੰ ਖਾਸ ਕਰਕੇ ਦੱਸਣ ਵਾਲੀਆਂ ਹਨ। ਸੱਜਰ ਸੂਈ ਮੱਝ ਦੇ ਪਹਿਲੇ ਦੁੱਧ ਨੂੰ ਬੌਹਲ਼ੀ ਕਹਿੰਦੇ ਸਨ (ਹੁਣ ਵੀ), ਅਤੇ ਅਗਲੇ 5-7 ਦਿਨ ਦੇ ਦੁੱਧ ਨੂੰ ਛੇਲੜਾ (ਛੇਰੜਾ) ਕਿਹਾ ਜਾਂਦਾ ਸੀ। ਇਹ ਦੁੱਧ ਸਾਰਾ ਪਰਿਵਾਰ ਦੋਵੇਂ ਵੇਲੇ ਪੀਂਦਾ ਸੀ। ਇਹ ਦੁੱਧ ਬਹੁਤ ਹੀ ਤਾਕਤਵਰ ਹੁੰਦਾ ਹੈ ਤੇ ਪੀਣ ਵਿੱਚ ਬਹੁਤ ਸੁਆਦ। ਇਸ ਨੂੰ ਗਰਮ ਕਰੀਏ ਤਾਂ ਇਸ ਦੀਆਂ ਫੁੱਟੀਆਂ ਬਣ ਜਾਂਦੀਆਂ ਹਨ। ਹਫ਼ਤੇ ਕੁ ਬਾਅਦ ਹੀ ਇਸ ਨੂੰ ਕਾੜ੍ਹ ਕੇ ਮੱਖਣ ਤੇ ਲੱਸੀ ਵਾਸਤੇ ਵਰਤਣਾ ਸ਼ੁਰੂ ਕੀਤਾ ਜਾਂਦਾ ਹੈ। ਪਹਿਲੇ ਘਿਉ ਨਾਲ ਵੀ ਕਈ ਤਰ੍ਹਾਂ ਦੀਆਂ ਮਾਨਤਾਵਾਂ ਜੁੜੀਆਂ ਹੋਈਆਂ ਹਨ। ਕੁੱਝ ਲੋਕ ਸੱਜਰ ਸੂਈ ਮੱਝ ਦਾ ਪਹਿਲਾ ਦੁੱਧ ਕਿਸੇ ਵਿਸ਼ੇਸ਼ ਬਰਾਦਰੀ ਦੇ ਲੋਕਾਂ ਨੂੰ ਹੀ ਪਿਆਉਂਦੇ ਹਨ। ਕਾਰਨ ਉਹ ਹੀ ਜਾਣਦੇ ਹੋਣਗੇ।

ਇਸ ਕਿਤਾਬ ਅੰਦਰ ਸਥਾਨਕ ਭਾਸ਼ਾ (ਬਠਿੰਡੇ ਦੀ) ਨੂੰ ਹੀ ਵਰਤਿਆ ਗਿਆ ਹੈ। ਇਸ ਨੂੰ ਪੜ੍ਹਦਿਆਂ ਬਹੁਤ ਸਾਰੇ ਸ਼ਬਦ ਅਜਿਹੇ ਮਿਲਦੇ ਹਨ ਜੋ ਦੁਆਬੇ ਤੇ ਮਾਝੇ ਵਿੱਚ ਨਹੀਂ ਵਰਤੇ ਜਾਂਦੇ। ਇਹ ਚੰਗੀ ਰਵਾਇਤ ਵੀ ਹੈ ਕਿ ਇਸ ਨਾਲ ਸਥਾਨਕਤਾ ਦੀ ਆਤਮਾ ਦੇ ਦਰਸ਼ਨ ਹੁੰਦੇ ਹਨ। ਇਸ ਤਰ੍ਹਾਂ ਹੀ ਕਿਸਾਨ ਲਈ ਸ਼ਬਦ ਜੱਟ ਹੀ ਵਰਤਿਆ ਗਿਆ ਹੈ ਭਾਵੇਂ ਕਿ ਹੋਰ ਜਾਤਾਂ/ਬਰਾਦਰੀਆਂ ਦੇ ਲੋਕ ਵੀ ਖੇਤੀਬਾੜੀ ਕਰਦੇ ਹਨ। ਇਸ ਬਾਰੇ ਸੁਚੇਤ ਹੋਣ ਦੀ ਲੋੜ ਹੈ।

ਕਿਤਾਬ ਦੇ ਹਰ ਅਧਿਆਏ ਦੇ ਸਿਰਲੇਖ ਵਜੋਂ ਅਖਾਣਾਂ ਨੂੰ ਹੀ ਵਰਤਿਆ ਗਿਆ ਹੈ। ਇਨ੍ਹਾਂ ਦੀ ਵਿਆਖਿਆ ਵੀ ਕੀਤੀ ਗਈ ਹੈ- ਅਖਾਣਾਂ ਦੇ ਪਹਿਲਾਂ ਹੋਏ ਗਲਤ ਅਰਥਾਂ ਨੂੰ ਸੋਧਿਆ ਵੀ ਗਿਆ ਹੈ। ਬਹੁਤ ਸਾਰੇ ਅਖਾਣ ਖੇਤੀਬਾੜੀ ਨਾਲ ਸਬੰਧਿਤ ਹਨ। ਉਸ ਵੇਲੇ ਲੋਕ ਬਹੁਤ ਭੋਲ਼ੇ ਹੁੰਦੇ ਸਨ। ਚੁਸਤ-ਚਲਾਕੀਆਂ ਘੱਟ ਕਰਦੇ ਸਨ। ਦੂਜੇ ਦੀ ਮਦਦ ਕਰਕੇ ਖੁਸ਼ ਹੁੰਦੇ ਸਨ। ਇੱਥੇ ਜੱਟਾਂ ਦੇ ਇਸ ਭੋਲੇਪਣ ਦੀ ਮਿਸਾਲ ਦੇਣ ਵਾਸਤੇ ਇੱਕ ਅਖਾਣ ‘ਜੱਟ ਕੀ ਜਾਣੇ ਲੌਂਗਾਂ ਦਾ ਭਾਅ’ ਵਰਤਿਆ ਗਿਆ ਹੈ। ਉਹ ਸ਼ਹਿਰ ਲੌਂਗ ਲੈਣ ਗਿਆ ਖੇਸ ਵਿਛਾ ਕੇ ਬਹਿ ਗਿਆ, ਪਤਾ ਹੀ ਨਹੀਂ ਸੀ ਕਿੰਨੇ ਕੁ ਆਉਣਗੇ। ਇਹ ਸੀ ਉਸ ਸਮੇਂ ਦੀ ਮਾਸੂਮੀਅਤ।

ਜਦੋਂ ਅਸੀਂ ਲੋਕ ਇਤਿਹਾਸ ਦੀ ਗੱਲ ਕਰਦੇ ਹਾਂ ਤਾਂ ਦੇਖਦੇ ਹਾਂ ਕਿ ਇਹ ਕਿਤਾਬ ਲੋਕ ਵਿਰਸੇ ਦਾ ਬੜੀ ਡੂੰਘਾਈ ਤੇ ਵਿਸਥਾਰ ਨਾਲ ਵਿਚਾਰ ਕਰਦੀ ਹੈ। ਇਹ ਉਸ ਵੇਲੇ ਦੀ ਗੱਲ ਹੈ ਜਦੋਂ ਖੇਤੀਬਾੜੀ ਵਿੱਚ ਅਜੇ ਆਧੁਨਿਕ ਤਕਨੀਕ ਸ਼ਾਮਲ ਨਹੀਂ ਸੀ ਹੋਈ। ਪਰਿਵਾਰ ਕਾਫ਼ੀ ਵੱਡੇ ਹੁੰਦੇ ਸਨ, ‘ਖੇਤੀ ਖਸਮਾਂ ਸੇਤੀ’ ਦਾ ਅਖਾਣ ਇਸੇ ਦੀ ਗਵਾਹੀ ਭਰਦਾ ਹੈ। ਹਰ ਪਰਿਵਾਰ ਅੰਦਰ 8-10 ਬੱਚੇ ਆਮ ਜਿਹੀ ਗੱਲ ਸੀ। ਖੇਤੀ ਦੇ ਕੰਮਾਂ ਵਿੱਚ ਬਹੁਤੇ ਜੀਆਂ ਦੀ ਲੋੜ ਪੈਂਦੀ ਸੀ। ਉਸ ਵੇਲੇ ਜੰਮਣ ਵਾਲੇ ਬੱਚਿਆਂ ਵਿੱਚੋਂ ਕਾਫ਼ੀ ਸਾਰਿਆਂ ਦੀ ਜਨਮ ਤੋਂ ਛੇਤੀ ਬਾਅਦ ਮੌਤ ਵੀ ਹੋ ਜਾਂਦੀ ਸੀ। ਜਨਮ ਵੇਲੇ ਬੱਚਿਆਂ ਦੀ ਗੁਣਵੱਤਾ ਤਾਂ ਸ਼ਾਇਦ ਮਾੜੀ ਨਹੀਂ ਸੀ ਹੁੰਦੀ ਪਰ, ਕਿਸੇ ਬਿਮਾਰੀ ਨੂੰ ਜਾਂਚ ਲੈਣ ਦੀਆਂ ਸਿਹਤ ਸੇਵਾਵਾਂ ਦਾ ਨਾਂ-ਪਤਾ ਹੀ ਕਿਧਰੇ ਨਹੀਂ ਸੀ। ਬਿਮਾਰੀ ਵੇਲੇ ਇਲਾਜ ਤੀਰ-ਤੁੱਕੇ ਵਾਲੇ ਹਕੀਮਾਂ ਦੇ ਹੱਥੀਂ ਹੀ ਹੁੰਦਾ ਸੀ। ਇਹ ਗੱਲਾਂ ਛੇ ਸੱਤ ਦਹਾਕੇ ਪਹਿਲਾਂ ਦੀਆਂ ਹਨ, ਜਦੋਂ ਖੇਤੀਬਾੜੀ ਆਧਾਰਿਤ ਉਦਯੋਗ ਸੁਣਨ ਵਿੱਚ ਵੀ ਨਹੀਂ ਆਉਂਦੇ ਸਨ।

ਖੇਤੀ ਵਾਸਤੇ ਲੱਕੜ ਦੇ ਹਲ਼ ਵਰਤੇ ਜਾਂਦੇ ਸਨ। ਜਿਸ ਹਲ਼ ਨੂੰ ਲੋਹੇ ਦਾ ਫਾਲ਼ਾ ਹੁੰਦਾ ਸੀ। ਹਲ਼ ਨੂੰ ਜੋੜਨ ਵਾਸਤੇ ਬਲਦਾਂ ਅਤੇ ਊਠਾਂ ਦੀ ਵਰਤੋਂ ਕੀਤੀ ਜਾਂਦੀ ਸੀ। ਬਿਜਾਈ ਸਮੇਂ ਇਕੱਲਾ ਬੰਦਾ ਲੱਕੜ ਦੇ ਹਲ਼ ਦੇ ਮੁੰਨੇ ਨਾਲ ਪੋਰ ਬੰਨ੍ਹਕੇ ਆਪ ਹੀ ਉਸ ਵਿੱਚ ਬੀਜ ਪਾਉਂਦਾ ਸੀ ਜੋ ਸਿੱਧਾ ਸਿਆੜ ਵਿੱਚ ਪੈ ਜਾਂਦਾ ਸੀ। ਲੋਹੇ ਦੇ ਹਲ਼, ਉਲਟਾਵੇਂ ਹਲ਼ (ਹੋਰ ਮਸ਼ੀਨਰੀ) ਇਹ ਬਹੁਤ ਦੇਰ ਬਾਅਦ ਆਏ। ਚੀਜ਼ ਵਸਤ ਦੀ ਢੋਅ-ਢੁਆਈ ਲਈ ਗੱਡਾ ਵਰਤਿਆ ਜਾਂਦਾ ਸੀ ਜਿਸ ਦੇ ਪਹੀਏ ਲੱਕੜ ਦੇ ਹੁੰਦੇ ਸਨ। ਬਾਅਦ ਵਿੱਚ ਤਕਨੀਕ ਬਦਲੀ ਤੇ ਲੱਕੜ ਦੇ ਪਹੀਏ ਰਬੜ ਵਾਲੇ ਟਾਇਰਾਂ ਵਿੱਚ ਬਦਲ ਗਏ ਤਾਂ ਉਸ ਨੂੰ ਰੇਹੜਾ ਕਹਿਣ ਲੱਗ ਪਏ। ਇਨ੍ਹਾਂ ਨੂੰ ਖਿੱਚਣ ਵਾਸਤੇ ਊਠਾਂ ਤੇ ਬਲਦਾਂ ਦੀ ਵਰਤੋਂ ਕੀਤੀ ਜਾਂਦੀ ਸੀ। ਭਾੜਾ ਢੋਣ ਵਾਲੇ ਬਲਦ ਬਗੈਰ ਪੰਜਾਲੀ ਨਹੀਂ ਜੋੜੇ ਜਾਂਦੇ ਸਨ ਜਾਂ ਘੱਟ ਜੋੜੇ ਜਾਂਦੇ ਸਨ। ਗਰਮੀਆਂ ਦੀ ਰੁੱਤੇ ਹਾਲ਼ੀ ਬਲਦਾਂ ਤੇ ਊਠਾਂ ਨੂੰ ਸੱਤੂ ਅਤੇ ਜੌਂਆਂ ਦੀਆਂ ਪਿੰਨੀਆਂ ਵੀ ਦਿੱਤੀਆਂ ਜਾਂਦੀਆਂ ਸਨ।

ਕੁੱਝ ਗੱਲਾਂ ਦਾ ਸ਼ਾਇਦ ਬਹੁਤ ਸਾਰਿਆਂ ਨੂੰ ਨਾ ਹੀ ਪਤਾ ਹੋਵੇ। ਊਠਣੀ ਗਰਭ ਧਾਰਨ ਕਰਨ ਤੋਂ ਇੱਕ ਸਾਲ ਬਾਅਦ ਸੂੰਦੀ ਹੈ। ਉਸ ਦੇ ਸੂਣ ਵੇਲੇ ਆਮ ਤੌਰ ’ਤੇ ਰੇਤਲੇ ਜਿਹੇ ਥਾਵੇਂ ਜਣੇਪਾ ਕਰਵਾਇਆ ਜਾਂਦਾ ਹੈ। ਊਠਣੀ ਦੇ ਨਵ ਜੰਮੇ ਬੱਚਿਆਂ ਨੂੰ ਬਤਾਰੂ ਤੇ ਬਤਾਰਨ ਕਿਹਾ ਜਾਂਦਾ ਹੈ। ਪਹਿਲੇ ਸਮਿਆਂ ਵਿੱਚ ਬਹੁਤੀ ਖੇਤੀ ਬਰਾਨੀ ਹੀ ਹੁੰਦੀ ਸੀ, ਜਿੱਥੇ ਪਾਣੀ ਦਾ ਪ੍ਰਬੰਧ ਨਹੀਂ ਸੀ ਹੁੰਦਾ। ਇਸ ਕਰਕੇ ਬਹੁਤੀ ਭੋਇੰ ਵਿੱਚ ਇੱਕ ਹੀ ਫ਼ਸਲ ਹੁੰਦੀ, ਉੱਥੇ ਵੀ ਬੇਰੜਾ ਹੀ ਬੀਜਿਆ ਜਾਂਦਾ, ਛੋਲੇ ਤੇ ਜੌਂ । ਦੁਆਬੇ ਵਿੱਚ ਕਣਕ+ਛੋਲਿਆਂ ਦੀ ਫ਼ਸਲ ਨੂੰ ਬੇਰੜਾ ਕਿਹਾ ਜਾਂਦਾ ਸੀ। ਖੇਤੀ ਦਾ ਨਕਸ਼ਾ ਅੰਗਰੇਜ਼ਾਂ ਵੱਲੋਂ 135 ਸਾਲ ਪਹਿਲਾਂ ਕਢਾਈ ਸਰਹਿੰਦ ਨਹਿਰ ਨੇ ਹੀ ਬਦਲਿਆ ਸੀ। ਸਰਹਿੰਦ ਨਹਿਰ ’ਤੇ 1884 ਵਿੱਚ ਘਰਾਟਾਂ ਦਾ ਨਿਰਮਾਣ ਹੋਇਆ।

ਨਹਿਰਾਂ ਦੇ ਆਉਣ ਤੋਂ ਪਹਿਲਾਂ ਆਟਾ ਪੀਹਣ ਦਾ ਕੰਮ ਘਰੇਲੂ ਚੱਕੀਆਂ ਰਾਹੀਂ ਹੁੰਦਾ ਸੀ, ਇਕੱਲਾ ਆਟਾ ਹੀ ਨਹੀਂ ਪਸ਼ੂਆਂ ਖਾਸ ਕਰਕੇ ਬਲਦਾਂ ਵਾਸਤੇ ਦਾਣਾ ਵੀ ਹੱਥ ਚੱਕੀ ਨਾਲ ਹੀ ਦਲਿਆ ਜਾਂਦਾ ਸੀ ਜਾਂ ਫੇਰ ਖਰਾਸ ਰਾਹੀਂ। ਖਰਾਸ ਵੀ ਬਲਦਾਂ ਜਾਂ ਊਠਾਂ ਨਾਲ ਹੀ ਚਲਾਇਆ ਜਾਂਦਾ ਸੀ। ਨਹਿਰਾਂ ਦੇ ਆਉਣ ’ਤੇ ਪਾਣੀ ਨਾਲ ਚੱਲਣ ਵਾਲੇ ਘਰਾਟ ਆਏ, ਇਸ ਤੋਂ ਬਾਅਦ ਇੰਜਣ ਨਾਲ ਚੱਲਣ ਵਾਲੀਆਂ ਚੱਕੀਆਂ। ਜੀਵਨ ਕਿੰਨਾ ਔਖਾ ਸੀ – “ਤੜਕੇ ਉੱਠ ਚੱਕੀ ਝੋਅ, ਮਧਾਣੀ ਪਾ, ਪਾਣੀ ਭਰ, ਗੋਹਾ ਸੁੱਟਣ ਜਾਹ।’’

ਬੜੀ ਕਮਾਲ ਦੀ ਗੱਲ ਕਿ ਊਠ ’ਤੇ ਅਸਵਾਰੀ ਕਰਨ ਦੇ ਮਿੱਥੇ ਹੋਏ ਅਸੂਲ ਸਨ। ਇਹਦੇ ਵਾਸਤੇ ਸੂੰਡਕਾ, ਪਾਖੜਾ ਤੇ ਕਾਠੀ ਵਰਤੇ ਜਾਂਦੇ ਹਨ। ਅਸਵਾਰਾਂ ਨੂੰ ਦੇਖ ਕੇ ਹੀ ਪਤਾ ਲੱਗ ਜਾਂਦਾ ਹੈ ‘ਜੇ ਪਿਊ ਤੇ ਧੀ ਨੇ ਅਸਵਾਰੀ ਕਰਨੀ ਹੋਵੇ ਤਾਂ ਧੀ ਅੱਗੇ ਬੈਠੇਗੀ ਅਤੇ ਪਿਉ ਪਿੱਛੇ। ਪਰ, ਜੇ ਪਤੀ-ਪਤਨੀ ਜਾਣ ਤਾਂ ਪਤੀ ਅੱਗੇ ਬੈਠੇਗਾ ਅਤੇ ਪਤਨੀ ਪਿਛਲੇ ਆਸਣ ਉੱਤੇ। ਇਹ ਨੂੰ ਲੋਕ ਰਿਸ਼ਤੇ ਦੀ ਪਾਕੀਜ਼ਗੀ ਵੀ ਆਖਦੇ ਸਨ। ਹਲ਼ ਵਾਹੁਣ ਵੇਲੇ ਬਲਦ ਪੰਜਾਲੀ ਜੁੜਦੇ ਹਨ, ਪਰ ਊਠ ਦੇ ਕੁਹਾਠ ’ਤੇ ਤੰਗੜ ਪਾਇਆ ਜਾਂਦਾ ਹੈ। ਇਸੇ ਤਰਾਂ ਪਸ਼ੂਆਂ ਵਾਸਤੇ ਨਸਲ ਸ਼ਬਦ ਨਹੀਂ ਵਰਤਿਆ ਜਾਂਦਾ ਸਗੋਂ ਪੰਜਾਬੀ ਸੱਭਿਆਚਾਰ ਵਿੱਚ ਇਸ ਨੂੰ ‘ਧੀ ਲਾਣੇ ਦੀ ਮੱਝ/ਗਾਂ ਰਵੇ ਦੀ’ ਕਿਹਾ ਜਾਂਦਾ ਹੈ। ਪਸ਼ੂਆਂ ਵਾਸਤੇ ਸ਼ਬਦ ਰਵਾ ਵਰਤਿਆ ਜਾਂਦਾ ਹੈ। ਕਿਤਾਬ ਪੜ੍ਹਦਿਆਂ ਬੰਦਾ ਹੈਰਾਨ ਵੀ ਹੋਵੇਗਾ ਜਦੋਂ ਪੜ੍ਹੇਗਾ ਕਿ “ਦੋ ਰੁਪਏ ਖਲ਼ ਦੀ ਬੋਰੀ ਤੇ ਪੰਜ ਰੁਪਏ ਦੀ ਬੜੇਂਵਿਆਂ ਦੀ ਬੋਰੀ।” ਇਹ 6-7 ਦਹਾਕੇ ਪਹਿਲਾਂ ਦੀਆਂ ਗੱਲਾਂ ਹਨ। ਕਣਕ ਵੀ ਤਾਂ ਇੱਕ ਰੁਪੱਈਏ ਦੀ ਮਣ ਹੁੰਦੀ ਸੀ। ਇਹ ਉਦੋਂ ਦੀਆਂ ਗੱਲਾਂ ਹਨ ਜਦੋਂ ਲੋਕਾਂ ਦੀ ਸਾਂਝ ਇੰਨੀ ਗੂੜ੍ਹੀ ਹੁੰਦੀ ਸੀ ਕਿ ਲੋਕ ਪੱਗ-ਵਟ ਭਰਾ ਬਣ ਕੇ ਇੱਕ ਦੂਜੇ ਵਾਸਤੇ ਜਾਨਾਂ ਤੱਕ ਵਾਰ ਦਿੰਦੇ ਸਨ ਅਤੇ ਬੀਬੀਆਂ ਚੁੰਨੀਆਂ ਵਟਾ ਕੇ ਆਪਣੇ ਵਚਨ ਪਾਲਦੀਆਂ ਸਨ। ਸਾਂਝਾਂ ਦਾ ਆਲਮ ਇਹ ਸੀ ਕਿ ਲੋਕ ਖੁਸ਼ੀ, ਗ਼ਮੀ ਦੇ ਮੌਕੇ ਜ਼ਰੂਰ ਇੱਕ ਦੂਜੇ ਨਾਲ ਮਿਲਦੇ, ਦੁੱਖ-ਸੁੱਖ ਸਾਂਝਾ ਕਰਦੇ। ਹੁਣ ਉਹ ਵੇਲੇ ਨਹੀਂ ਰਹੇ।

ਲੋਕ ਸਮਾਜ ਦੇ ਭਲੇ ਵਾਸਤੇ ਚੰਗੇ ਢੱਟੇ (ਝੋਟੇ- ਮਾਲੀ) ਆਪ ਹੀ ਸਰਕਾਰ ਵਲੋਂ ਠੱਪਾ ਲੁਆ ਕੇ ਖੁੱਲ੍ਹਾ ਛੱਡ ਦਿੰਦੇ ਸਨ ਤਾਂ ਜੋ ਪਸ਼ੂਆਂ ਦੀ ਚੰਗੀ ਤੇ ਨਰੋਈ ਨਸਲ ਵਾਸਤੇ ਸਿਹਤਮੰਦ ਜੁਗਾੜ ਬਣਿਆ ਰਹੇ। ਇਹ ਸਭ ਮੁਫ਼ਤ ਖਾਤੇ ਹੀ ਹੁੰਦੇ ਸਨ। ਇੱਕ ਹੋਰ ਬੜੀ ਪਤੇ ਦੀ ਗੱਲ ਦਰਜ ਹੈ ਕਿ ਸਾਰੇ ਪਸ਼ੂ ਗੋਹਾ ਨਹੀਂ ਕਰਦੇ। ਬਲਦ, ਮੱਝ, ਗਾਂ, ਗੋਹਾ ਕਰਦੇ ਹਨ, ਘੋੜਾ, ਖੋਤਾ ਲਿੱਦ ਕਰਦੇ ਹਨ, ਬੱਕਰੀ ਮੀਂਙਣਾਂ ਕਰਦੀ ਹੈ, ਭੇਡ ਸੰਗੋਹ ਤੇ ਊਠ ਲੇਡਣੇ ਕਰਦਾ ਹੈ। ਗੋਹੇ ਦੀਆਂ ਪਾਥੀਆਂ ਬਣ ਜਾਂਦੀਆਂ ਹਨ, ਬਾਕੀਆਂ ਦੀਆਂ ਨਹੀਂ। ਕਈ ਲੋਕ ਉਨ੍ਹਾਂ ਨੂੰ ਸੁਕਾ ਕੇ ਬਾਲਣ ਵਜੋਂ ਵਰਤ ਲੈਂਦੇ ਸਨ।

ਪਸ਼ੂ ਵਿਗਿਆਨ ਦੇ ਜਾਣਕਾਰਾਂ ਨੇ ਬਲਦਾਂ ਦੇ ਸਿੰਙਾਂ ਦੀ ਬਣਤਰ ਅਨੁਸਾਰ ਨਾਰਾ, ਬੱਗਾ, ਚੱਪਾ, ਖੜਪਾੜਾ, ਮੀਣਾ, ਢਾਲ ਤਲਵਾਰਾ ਅਤੇ ਮੱਝਾਂ ਬਾਰੇ ਕੁੰਢੀ, ਦਾਤੀ ਸਿੰਙੀਂ, ਮੀਣੀ, ਘੋਨੀ ਆਦਿ ਦੀ ਵੰਡ ਕੀਤੀ ਹੋਈ ਸੀ। ਆਮ ਕਹਾਵਤ ਵੀ ਹੈ ਕਿ ‘ਕੁੰਢੀਆਂ ਦੇ ਸਿੰਙ ਫਸ ਗਏ ਕੋਈ ਨਿੱਤਰੂ ਵੜੇਵੇਂ ਖਾਣੀ।’ ਹੁਣ ਸਮਾਂ ਬਦਲ ਗਿਆ ਹੈ। ਖੇਤੀ ਦੇ ਮਸ਼ੀਨੀਕਰਨ ਦੇ ਸਿੱਟੇ ਵਜੋਂ ਪਿੰਡਾਂ ਦੇ ਬਹੁਤ ਘਰਾਂ ਵਿੱਚੋਂ ਵੀ ਪਸ਼ੂ ਮੁੱਕਦੇ ਜਾਂਦੇ ਹਨ ਤੇ ਫੇਰ ਨਵੀਂ ਪੀੜ੍ਹੀ ਖਲ਼ ਤੇ ਵੜੇਵਿਆਂ ਬਾਰੇ ਕਿੱਥੋਂ ਜਾਣੂ ?

ਫ਼ਸਲਾਂ ਦੇ ਹਾਈਬ੍ਰਿਡ ਬੀਜਾਂ ਨੇ ਫ਼ਸਲਾਂ ਦੇ ਝਾੜ ਵਧਾ ਦਿੱਤੇ ਹਨ, ਪਰ ਲੋਕਾਂ ਦੀ ਸਿਹਤ ਵਾਸਤੇ ਜੱਭ੍ਹ ਪੈਦਾ ਕਰ ਦਿੱਤਾ ਹੈ। ਲੋਕਾਂ ਦੀ ਸਿਹਤਮੰਦੀ ਲਈ ਕੁਦਰਤੀ ਖੇਤੀ ਚੰਗੀ ਹੁੰਦੀ ਸੀ। ਫ਼ਸਲਾਂ ਵਿੱਚ ਬੂਟੀਆਂ ਉਦੋਂ ਵੀ ਉੱਗਦੀਆਂ ਸਨ, ਤਾਂਦਲਾ, ਪੋਹਲ਼ਾ, ਪੋਹਲ਼ੀ, ਬਾਥੂ, ਮੁਰਕ, ਪਿਆਜੀ, ਭੁਕਣਾ, ਤੋਤਾਮੈਨਾ, ਇੱਟਸਿੱਟ, ਝੱਲ, ਬਰੂ, ਧਾਮਣ, ਮਧਾਣਾਂ, ਅਲੇਹਾਂ, ਦੁੱਧਤਲ, ਭਗਤਲ, ਖਿੱਪ, ਬੂਈਆਂ, ਭੱਸਰਾ ਆਦਿ। ਇਨ੍ਹਾਂ ਨੂੰ ਦੂਰ ਕਰਨ ਵਾਸਤੇ ਫ਼ਸਲਾਂ ਦੀ ਗੋਡੀ ਹੁੰਦੀ। ਹੁਣ ਵੱਧ ਝਾੜ ਦੀ ਹੋੜ ਨੇ ਕੈਮੀਕਲਾਂ ਤੇ ਸਪਰੇਆਂ ਦੀ ਭਰਮਾਰ ਨੇ ਵਾਤਾਵਰਨ ਹੀ ਖਰਾਬ ਨਹੀਂ ਕੀਤਾ, ਸਗੋਂ ਧਰਤੀ ਨੂੰ ਨਸ਼ੇ ’ਤੇ ਲਾ ਦਿੱਤਾ ਹੈ। ਬੇ-ਥਾਹ ਖਾਦਾਂ ਤੇ ਕੀੜੇਮਾਰ ਦਵਾਈਆਂ ਪਾਣੀ ਰਾਹੀਂ ਧਰਤੀ ਵਿੱਚ ਜਜ਼ਬ ਹੋ ਰਹੀਆਂ ਹਨ ਜੋ ਧਰਤੀ ਹੇਠਲੇ ਪਾਣੀ ਨੂੰ ਗੰਦਾ ਹੀ ਨਹੀਂ ਕਰਦੇ, ਸਗੋਂ ਜ਼ਹਿਰੀ ਵੀ ਕਰਦੇ ਹਨ। ਸੋਚਣ ’ਤੇ ਪਤਾ ਲੱਗੇਗਾ ਕਿ ਕੈਂਸਰ ਬੈਲਟ ਐਵੇਂ ਤੇ ਨਹੀਂ ਬਣ ਜਾਂਦੀ, ਇਸ ਵਿੱਚ ਸਮਾਜ ਦਾ ਆਪਣਾ ਵੀ ਕੁਝ ਦੋਸ਼ ਤਾਂ ਹੈ।

ਸਮਾਜ ਅੰਦਰ ਰੁੱਖਾਂ ਦੀ ਬਹੁਤ ਮਹਾਨਤਾ ਸੀ। ਪਿੰਡਾਂ ਵਿੱਚ ਇਸ ਦੇ ਆਮ ਹੀ ਸਬੂਤ ਮਿਲਦੇ ਹਨ। ਤਪਦੀਆਂ ਦੁਪਹਿਰਾਂ ਨੂੰ ਲੋਕ ਇੱਥੇ ਇਕੱਠੇ ਹੁੰਦੇ। ਸੱਥਾਂ ਜੁੜਦੀਆਂ, ਤਾਸ਼ਾਂ ਖੇਡਦੇ, ਆਰਾਮ ਕਰਦੇ। ਬੱਚੇ ਆਪਣੀਆਂ ਖੇਡਾਂ ਵਿੱਚ ਮਸਤ ਰਹਿੰਦੇ। ਹਵਾ ਸਾਫ਼ ਰਹਿੰਦੀ। ਪਹਿਲਾਂ ਸਾਡੇ ਸਮਾਜ ਅੰਦਰ ਲੜਕੀਆਂ ਦੇ ਦਾਜ ਵਿੱਚ ਮੱਝ, ਗਊ, ਬਲਦ, ਗੱਡੇ, ਊਠ, ਘੋੜੀਆਂ ਆਦਿ ਦਿੱਤੇ ਜਾਂਦੇ ਸਨ। ਕਿਸਾਨੀ ਪਰਿਵਾਰਾਂ ਦੀਆਂ ਕੁੜੀਆਂ ਆਪਣੇ ਲਈ ਦਾਜ ਬਣਾਉਂਦੀਆਂ ਤਾਂ ਉਸ ਵਿੱਚ ਮੁਹਾਰਾਂ, ਘੁੰਗਰਾਲਾਂ, ਗਾਨੀਆਂ, ਖੋਪੇ, ਝੁੱਲ, ਛਿੱਕਲੇ ਅਤੇ ਲੋਗੜੀ ਦੇ ਫੁੱਲ ਆਦਿ ਵੀ ਹੁੰਦੇ ਸਨ। ਪਿੰਡ ਵਿੱਚ ਆਈ ਨਵੀਂ ਬਹੂ ਦਾ ਦਾਜ ਦੇਖਣ ਲਈ ਅਣ-ਵਿਆਹੀਆਂ ਕੁੜੀਆਂ ਜ਼ਰੂਰ ਆਉਂਦੀਆਂ। ਉਹ ਕਢਾਈ ਬਗੈਰਾ ਵਾਸਤੇ ਨਮੂਨੇ ਮਿਲ ਜਾਣ ਵਿੱਚ ਦਿਲਚਸਪੀ ਲੈਂਦੀਆਂ।

ਜੁਲਾਹਿਆਂ ਤੋਂ ਵੀ ਪਹਿਲਾਂ ਪਿੰਜਣਾ ਤੇ ਤੁੰਬਣਾ ਘਰਾਂ ਵਿੱਚ ਹੀ ਕਰ ਲਿਆ ਜਾਂਦਾ ਸੀ। ਇਹ ਵੀ ਸੱਤ ਕੁ ਦਹਾਕੇ ਪਹਿਲਾਂ ਦੀਆਂ ਗੱਲਾਂ ਹਨ। ਇੱਥੇ ਰੂੰਅ ਦੇ ਨਾਲ ਹੀ ਭੇਡਾਂ ਦੀ ਉੱਨ ਵੀ ਹੁੰਦੀ ਸੀ ਜੋ ਪਿੰਜ, ਤੁੰਬ ਕੇ ਕੱਤੀ ਜਾਂਦੀ ਸੀ ਜਿਸ ਦੇ ਸਵੈਟਰ, ਕੋਟੀਆਂ ਬੁਣੀਆਂ ਜਾਂਦੀਆਂ ਸਨ। ਇਹ ਸਾਰਾ ਕਾਰਜ ਪਿੰਜਣਾ, ਤੁੰਬਣਾ, ਕੱਤਣਾ, ਅਟੇਰਨਾ ਔਰਤਾਂ ਦੇ ਹੱਥੀਂ ਹੀ ਹੁੰਦੇ ਸਨ।

ਕਈ ਵੱਡੇ ਬਜ਼ੁਰਗ ਆਪਣੇ ਅਕਾਲ ਚਲਾਣੇ ਤੋਂ ਪਹਿਲਾਂ ਆਪਣੇ ਰਿਸ਼ਤੇਦਾਰਾਂ ਸੱਜਣ ਬੇਲੀਆਂ ਨੂੰ ਸੱਦ ਕੇ ‘ਜਿਉਣ ਜੱਗ’ ਕਰਿਆ ਕਰਦੇ ਸਨ। ਖਾਂਦੇ-ਪੀਂਦੇ ਲਾਣੇ ਆਪਣੇ ਵੱਡੀ ਉਮਰ ਦੇ ਬਜ਼ੁਰਗਾਂ ਦੀ ਮੌਤ ਹੋ ਜਾਣ ’ਤੇ ਖੁਸ਼ੀ ਨਾਲ ਵੱਡਾ ਕਰਕੇ ਵਿਦਾ ਕਰਦੇ ਸਨ। ਅਜਿਹੀ ਰਸਮ ਨੂੰ ਗਦੌੜਾ ਫੇਰਨਾ ਕਿਹਾ ਜਾਂਦਾ ਸੀ। ਅਜਿਹੇ ਬਜ਼ੁਰਗਾਂ ਦੀ ਅਰਥੀ ਤੋਂ ਫੁੱਲੀਆਂ, ਪਤਾਸੇ ਅਤੇ ਪੈਸੇ ਸੁੱਟੇ ਜਾਂਦੇ। ਜਿਸ ਕਿਸੇ ਦੇ ਹੱਥ ਮੋਰੀ ਵਾਲਾ ਪੈਸਾ ਲੱਗਦਾ ਉਹ ਸੰਭਾਲ ਕੇ ਰੱਖਦਾ। ਇਹ ਪੈਸਾ ਛੋਟੇ ਬੱਚੇ ਦੇ ਗਲ਼ ਪਾਈ ਗਾਨੀ ਜਾਂ ਲੱਕ ਨੂੰ ਬੰਨ੍ਹੀ ਤੜਾਗੀ ਵਿੱਚ ਪਾ ਦਿੱਤਾ ਜਾਂਦਾ ਸੀ। ਉਹ ਸੋਚਦੇ ਸਨ ਕਿ ਇਸ ਤਰ੍ਹਾਂ ਬੱਚਾ ਕਿਸੇ ਵੀ ਬੁਰੀ ਨਜ਼ਰ ਤੋਂ ਬਚਿਆ ਰਹੇਗਾ। ਉਦੋਂ ਸਮਾਜ ਵਿੱਚ ਇਸ ਤਰ੍ਹਾਂ ਦੇ ਕਾਫ਼ੀ ਸਾਰੇ ਵਹਿਮ ਵੀ ਪ੍ਰਚੱਲਿਤ ਸਨ।

ਇਸ ਕਿਤਾਬ ਨੂੰ ਪੜ੍ਹਨਾ ਹਰ ਪਾਠਕ ਲਈ ਲਾਹੇਵੰਦ ਹੋਵੇਗਾ। ਜਦੋਂ ਉਹ ਪੜ੍ਹੇਗਾ ਕਿ ਕਪਾਹਾਂ ਦੀ ਰੁੱਤੇ ਔਰਤਾਂ ਮਹੀਨਾ ਮਹੀਨਾ ਕੇਸੀ ਇਸ਼ਨਾਨ ਨਹੀਂ ਕਰਦੀਆਂ ਸਨ। ਬਹੁਤੀਆਂ ਦੇ ਉਸ ਸਮੇਂ ਜੂੰਆਂ ਵੀ ਪੈ ਜਾਂਦੀਆਂ ਸਨ। ਇਹ ਕਿਤਾਬ ਇਹ ਵੀ ਦੱਸਦੀ ਹੈ ਕਿ ਪਹਿਲੇ ਸਮਿਆਂ ਵਿੱਚ ਜਦੋਂ ਕਿਸੇ ਔਰਤ ਨੂੰ ਕੋਈ ਉਧਾਲ ਕੇ ਲੈ ਜਾਂਦਾ ਸੀ ਤਾਂ ਮੁਕੱਦਮਾ ਚੋਰੀ ਦਾ ਦਰਜ ਹੁੰਦਾ ਸੀ, ਕਿਸੇ ਚੀਜ਼-ਵਸਤ ਵਾਂਗ, ਉਧਾਲੇ ਦਾ ਕੇਸ ਨਹੀਂ ਸੀ ਦਰਜ ਹੁੰਦਾ।

ਤੇਰਵੇਂ ਮਹੀਨੇ ਦਾਣੇ ਮੁੱਕ ਜਾਣ ਵਾਲੇ ਪਰਿਵਾਰਾਂ ਬਾਰੇ ਵੀ ਪਤਾ ਲੱਗੇਗਾ। ਉਹ ਕਿਵੇਂ ਡੇਢ੍ਹੇ, ਸਵਾਏ ਕਰਕੇ ਵਾਪਸ ਕਰਦੇ ਸਨ। ਪਰ ਇਹ ਔਖੇ ਵੇਲੇ ਦੂਸਰੇ ਦੇ ਕੰਮ ਆਉਣ ਦਾ ਸਾਂਝ ਭਰਿਆ ਕਾਰਜ ਸੀ। ਸਾਡੇ ਸਮਾਜ ਵਿਚ ਪ੍ਰਾਹੁਣਚਾਰੀ ਦਾ ਖਾਸ ਮਹੱਤਵ ਹੁੰਦਾ ਸੀ, ਪਰ ਲੇਖਕ ਹੁਣ ਦੇ ਚਲਣ ਨੂੰ ਦੇਖ ਕੇ ਉਦਾਸ ਹੋ ਕੇ ਲਿਖਦਾ ਹੈ “ਸਾਡੇ ਸੱਭਿਆਚਾਰ ਦੀ ਮਹਿਮਾਨਨਿਵਾਜ਼ੀ ਦੀ ਵਿਸ਼ੇਸ਼ਤਾਈ ਵੀ ਬੀਤੇ ਸਮੇਂ ਦੀ ਬਾਤ ਬਣ ਗਈ ਹੈ।’’

ਇਸ ਕਿਤਾਬ ਨੂੰ ਪੜ੍ਹਦਿਆਂ ਵਿਰਸੇ ਨੂੰ ਜਾਣਨ ਦੀ ਤਾਂਘ ਰੱਖਣ ਵਾਲੇ ਜਗਿਆਸੂਆਂ ਵਾਸਤੇ ਬਹੁਤ ਸਾਰੀਆਂ ਨਵੀਆਂ ਗੱਲਾਂ ਪੱਲੇ ਪੈਣਗੀਆਂ। ਪਰ, ਇਹ ਕਿਤਾਬ ਧੀਰਜ ਨਾਲ ਪੜ੍ਹਨ ਵਾਲੀ ਹੈ। ਜਿਵੇਂ ਜਿਵੇਂ ਪੜ੍ਹਦੇ ਜਾਵੋਗੇ, ਹੈਰਾਨ ਹੁੰਦੇ ਜਾਵੋਗੇ, ਕਿਉਂਕਿ ਤੁਹਾਨੂੰ ਆਪਣੇ ਵਡੇਰਿਆਂ ਦੀ ਔਖ ਭਰੀ ਜ਼ਿੰਦਗੀ ਦੇ ਸਫ਼ਰ ਦੀਆਂ ਪਾਈਆਂ ਪੈੜਾਂ ਵਿੱਚੋਂ ਆਪਣੀਆਂ ਅੱਖਾਂ ਨਾਲ ਝਾਕਣਾ ਪਵੇਗਾ। ਇਹ ਕੁਝ ਸ਼ਬਦ ਦਾਲ਼ ਵਿੱਚੋਂ ਦਾਣਾ ਟੋਹਣ ਬਰਾਬਰ ਹਨ, ਬਾਕੀ ਕੰਮ ਤੁਹਾਨੂੰ ਆਪ ਕਰਨਾ ਪਵੇਗਾ।

ਇਹ ਸਭ ਕੁੱਝ ਦੱਸਣ ਵਾਸਤੇ ਜੋਗਿੰਦਰ ਸਿੰਘ ਸਿਵੀਆ ਦਾ ਧੰਨਵਾਦ ਕਰਨਾ ਪਵੇਗਾ, ਜਿਸ ਨੇ ਬੀਤ ਗਏ ਜੁੱਗ ਦੀ ਵਾਰਤਾ ਅੱਜ ਦੇ ਜੁੱਗ ਨਾਲ ਸਾਂਝੀ ਕੀਤੀ ਹੈ। ਇਹ ਕਿਤਾਬ ‘ਪੇਂਡੂ ਜੀਵਨ ਦੀ ਝਾਤ, ਅਖਾਣਾਂ ਨੂੰ ਪਾਵੇ ਮਾਤ’ ਅਖਾਣਾਂ ਤੋਂ ਅੱਗੇ ਸੱਚ ਦੀ ਵਾਰਤਾ ਹੈ। ਜੋਗਿੰਦਰ ਸਿੰਘ ਸਿਵੀਆ ਵਰਗੇ ਅਨੁਭਵੀ ਵਿਦਵਾਨ ਨੇ ਇਸ ਕਿਤਾਬ ਰਾਹੀਂ ਆਪਣਾ ਜੀਵਨ ਅਨੁਭਵ ਤੇ ਸਾਡਾ ਵਿਰਸਾ ਸਾਡੇ ਸਨਮੁੱਖ ਪੇਸ਼ ਕੀਤਾ ਹੈ, ਨਵੀਆਂ ਪੈੜਾਂ ਪਾਈਆਂ ਹਨ। ਇਸ ਵਿਸ਼ੇ ਦੇ ਜਾਣਕਾਰਾਂ ਤੇ ਲਿਖਾਰੀਆਂ ਨੂੰ ਇਨ੍ਹਾਂ ਪੈੜਾਂ ਦਾ ਲੜ ਫੜ ਕੇ ਇਸ ਰਾਹੇ ਹੋਰ ਅੱਗੇ ਤੁਰਨ ਦੀ ਲੋੜ ਹੈ।
ਸੰਪਰਕ : 00491733546050



News Source link
#ਲਕ #ਇਤਹਸ #ਦਆ #ਪੜ #ਦ #ਨਸਨਦਹ

- Advertisement -

More articles

- Advertisement -

Latest article