ਲੁੱਟ-ਖੋਹ ਦੇ ਦੋਸ਼ ਹੇਠ ਦੋ ਜਣੇ ਗ੍ਰਿਫ਼ਤਾਰ

Must read


ਖੇਤਰੀ ਪ੍ਰਤੀਨਿਧ

ਚੰਡੀਗੜ੍ਹ, 16 ਫਰਵਰੀ

ਇੰਸਪੈਕਟਰ ਅਸ਼ੋਕ ਕੁਮਾਰ ਦੀ ਅਗਵਾਈ ’ਚ ਪੁਲੀਸ ਪਾਰਟੀ ਨੇ ਸੈਕਟਰ-56 ਦੇ ਰਹਿਣ ਵਾਲੇ ਸੰਨੀ ਅਤੇ ਰਜਤ ਨਾਮ ਦੇ ਦੋ ਮੁਲਜ਼ਮਾਂ ਨੂੰ ਲੁੱਟ-ਖੋਹ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਨੁਸਾਰ ਦੋਵਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ ਰਾਹਗੀਰਾਂ ਨੂੰ ਚਾਕੂ ਦੀ ਨੋਕ ’ਤੇ ਲੁੱਟਣ ਦੇ ਦੋ ਮਾਮਲੇ ਹੱਲ ਹੋ ਗਏ ਹਨ। ਕ੍ਰਾਈਮ ਬ੍ਰਾਂਚ ਦੀ ਟੀਮ ਨੇ ਗੁਪਤਾ ਸੂਚਨਾ ਦੇ ਆਧਾਰ ’ਤੇ ਦੋਵਾਂ ਮੁਲਜ਼ਮਾਂ ਨੂੰ ਸਾਰੰਗਪੁਰ ਇਲਾਕੇ ਵਿੱਚ ਬੋਟੈਨੀਕਲ ਗਾਰਡਨ ਨੇੜਿਓਂ ਗ੍ਰਿਫ਼ਤਾਰ ਕੀਤਾ ਹੈ। ਡੀਐਸਪੀ ਉਦੈਪਾਲ ਸਿੰਘ ਨੇ ਦੱਸਿਆ ਕਿ ਹੁਣ ਤੱਕ ਦੀ ਤਫ਼ਤੀਸ਼ ਦੌਰਾਨ ਦੋਵਾਂ ਮੁਲਜ਼ਮਾਂ ਕੋਲੋਂ ਦੋ ਮੋਬਾਈਲ ਫੋਨ, ਦਸਤਾਵੇਜ਼, ਸੋਨੇ ਦੀ ਮੁੰਦਰੀ, ਚਾਂਦੀ ਦੀ ਚੇਨ ਸਣੇ ਇੱਕ ਮੋਟਰਸਾਈਕਲ ਬਰਾਮਦ ਕਰ ਲਿਆ ਗਿਆ ਹੈ ਤੇ ਵਾਰਦਾਤਾਂ ਵਿੱਚ ਵਰਤਿਆ ਚਾਕੂ ਵੀ ਬਰਾਮਦ ਕੀਤਾ ਗਿਆ ਹੈ।



News Source link

- Advertisement -

More articles

- Advertisement -

Latest article