ਲੁਧਿਆਣਾ: ਸਨਅਤੀ ਸ਼ਹਿਰ ਦੇ ਦੋ ਖਿਡਾਰੀ ਨਿਹਾਲ ਵਡੇਰਾ ਅਤੇ ਸਨਵੀਰ ਆਈਪੀਐਲ ਵਿੱਚ ਖੇਡਣਗੇ। ਨਿਹਾਲ ਵਡੇਰਾ ਨੂੰ ਮੁੰਬਈ ਇੰਡੀਅਨ ਤੇ ਸਨਵੀਰ ਨੂੰ ਸਨਰਾਈਜ਼ ਹੈਦਰਾਬਾਦ ਨੇ ਖਰੀਦਿਆ ਹੈ। ਦੋਵਾਂ ਦੀ ਬੋਲੀ 20 ਲੱਖ ਵਿੱਚ ਲੱਗੀ ਹੈ।
ਲੁਧਿਆਣਾ ਦੇ ਵਸਨੀਕ ਨਿਹਾਲ ਵਡੇਰਾ ਨੂੰ ‘ਰਨ ਮਸ਼ੀਨ’ ਵੀ ਆਖਿਆ ਜਾਂਦਾ ਹੈ, ਜਦਕਿ ਸਨਵੀਰ ਦਾ ਜਨਮ ਸਾਹਨੇਵਾਲ ਵਿੱਚ ਹੋਇਆ ਹੈ। ਪੰਜ ਮਹੀਨੇ ਪਹਿਲਾਂ ਨਿਹਾਲ ਨੇ ਬਠਿੰਡਾ ਖ਼ਿਲਾਫ਼ 578 ਦੌੜਾਂ ਬਣਾਈਆਂ ਸਨ, ਜਿਸ ਮਗਰੋਂ ਉਹ ਚਰਚਾ ’ਚ ਆਇਆ ਸੀ। ਅੰਡਰ-19 ਵਿੱਚ ਭਾਰਤੀ ਟੀਮ ਨਾਲ ਖੇਡ ਚੁੱਕੇ ਨਿਹਾਲ ਨੂੰ ਹੁਣ ਮਿਨੀ ਆਕਸ਼ਨ ’ਚ ਮੁੰਬਈ ਇੰਡੀਅਨ ਨੇ 20 ਲੱਖ ਰੁਪਏ ’ਚ ਖਰੀਦਿਆ ਹੈ। ਇਸੇ ਤਰ੍ਹਾਂ ਸਨਵੀਰ 2019 ਵਿੱਚ ਏਸੀਸੀ ਡਰਮਜਿੰਗ ਟੀਮ ’ਚ ਏਸ਼ੀਆ ਕੱਪ ਖੇਡ ਚੁੱਕਿਆ ਹੈ। ਸਨਵੀਰ ਆਲ ਰਾਊਂਡਰ ਹੈੈ। -ਟਨਸ