ਲੁਧਿਆਣਾ 'ਚ ਸਟੰਟਬਾਜ਼ੀ ਦਾ ਖਤਰਨਾਕ ਟ੍ਰੈਂਡ, Viral Video ਤੋਂ ਬਾਅਦ ਪੁਲਿਸ ਐਕਸ਼ਨ!

Must read


Ludhiana News: ਲੁਧਿਆਣਾ ਵਿੱਚ ਟ੍ਰੈਫਿਕ ਪੁਲਿਸ ਨੇ ਇੱਕ ਨੌਜਵਾਨ ਦਾ ਚਲਾਨ ਕੀਤਾ, ਜਿਸਨੇ ਸਵਿਫਟ ਕਾਰ ਦੇ ਫਰੰਟ ਸ਼ੀਸ਼ੇ ‘ਤੇ ਬੈਠ ਕੇ ਸਟੰਟ ਕੀਤੇ। ਨੌਜਵਾਨ ਦੀ ਰੀਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਜਦੋਂ ਮਾਮਲਾ ਸੀਨੀਅਰ ਪੁਲਿਸ ਅਧਿਕਾਰੀਆਂ ਤੱਕ ਪਹੁੰਚਿਆ, ਤਾਂ ਉਨ੍ਹਾਂ ਨੇ ਤੁਰੰਤ ਸਾਰੇ ਟ੍ਰੈਫਿਕ ਜ਼ੋਨ ਇੰਚਾਰਜਾਂ ਨੂੰ ਅਲਰਟ ਕਰ ਦਿੱਤਾ।

ਵੀਡੀਓ ਵਿੱਚ ਦੋਸ਼ੀ ਨੌਜਵਾਨ ਦੀ ਗੱਡੀ ਦਾ ਨੰਬਰ ਦੇਖਣ ਤੋਂ ਬਾਅਦ ਪੁਲਿਸ ਨੇ ਇਸਦੀ ਤਸਦੀਕ ਕੀਤੀ ਅਤੇ ਡੇਂਜਰ ਡ੍ਰਾਈਵ ਲਈ ਨੌਜਵਾਨ ਨੂੰ ਚਲਾਨ ਜਾਰੀ ਕੀਤਾ। ਨੌਜਵਾਨ ‘ਤੇ ਲਗਭਗ 5 ਤੋਂ 7 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਸੂਤਰਾਂ ਅਨੁਸਾਰ ਵੀਡੀਓ ਵਿੱਚ ਦਿਖਾਈ ਦੇਣ ਵਾਲਾ ਨੌਜਵਾਨ ਮੇਹਰਬਾਨ ਇਲਾਕੇ ਦਾ ਰਹਿਣ ਵਾਲਾ ਹੈ। ਉਸ ਦਾ ਨਾਮ ਮਨਪ੍ਰੀਤ ਦੱਸਿਆ ਜਾ ਰਿਹਾ ਹੈ। ਇਹ ਨੌਜਵਾਨ ਇੱਕ ਦੁਕਾਨ ‘ਤੇ ਕੰਮ ਕਰਦਾ ਹੈ।

ਇੱਕ ਟ੍ਰੈਫਿਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਿਵੇਂ ਹੀ ਸਵਿਫਟ ਕਾਰ ਚਾਲਕ ਦੇ ਸਟੰਟ ਕਰਦਿਆਂ ਹੋਇਆਂ ਦੀ ਵੀਡੀਓ ਵਾਇਰਲ ਹੋਈ ਤਾਂ ਇੱਕ ਸੀਨੀਅਰ ਅਧਿਕਾਰੀ ਨੇ ਤੁਰੰਤ ਸਾਨੂੰ ਸੁਚੇਤ ਕੀਤਾ। ਵਿਅਕਤੀ ਦੇ ਗੱਡੀ ਨੰਬਰ ਦੀ ਪੁਸ਼ਟੀ ਕਰਨ ਤੋਂ ਬਾਅਦ ਉਸ ਨੂੰ ਸੱਦਿਆ ਗਿਆ।

ਗੱਡੀ ਵਾਲੇ ਵਿਰੁੱਧ ਇੱਕ ਡੇਂਜਰ ਡਰਾਈਵਿੰਗ ਦਾ ਚਲਾਨ ਜਾਰੀ ਕੀਤਾ ਗਿਆ ਹੈ। ਵਿਅਕਤੀ ਨੂੰ ਇਹ ਵੀ ਸਲਾਹ ਦਿੱਤੀ ਗਈ ਸੀ ਕਿ ਜੇਕਰ ਉਹ ਅਜਿਹਾ ਵਿਵਹਾਰ ਦੁਬਾਰਾ ਕਰੇਗਾ ਤਾਂ ਗੱਡੀ ਨੂੰ ਪੁਲਿਸ ਸਟੇਸ਼ਨ ਵਿੱਚ ਪੂਰੀ ਤਰ੍ਹਾਂ ਜ਼ਬਤ ਕਰ ਲਿਆ ਜਾਵੇਗਾ।

ਇੱਕ ਨੌਜਵਾਨ ਕਾਲੀ ਐਨਕ ਲਗਾ ਕੇ ਇੱਕ ਸਵਿਫਟ ਕਾਰ ਦੇ ਫਰੰਟ ‘ਤੇ ਬੈਠ ਕੇ ਰੀਲ ਬਣਾ ਰਿਹਾ ਹੈ। ਤਿੰਨ ਨੌਜਵਾਨ ਦੋਵੇਂ ਖਿੜਕੀਆਂ ਤੋਂ ਲਟਕਦੇ ਦਿਖਾਈ ਦੇ ਰਹੇ ਹਨ, ਅਤੇ ਇੱਕ ਕਾਰ ਦੇ ਨਾਲ-ਨਾਲ ਦੌੜਦਾ ਦਿਖਾਈ ਦੇ ਰਿਹਾ ਹੈ। 

ਨੋਟ  : –  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

ਹੋਰ ਪੜ੍ਹੋ



News Source link

- Advertisement -

More articles

- Advertisement -

Latest article