ਲਾਲ ਕ੍ਰਿਸ਼ਨ ਅਡਵਾਨੀ ਅਪੋਲੋ ਹਸਪਤਾਲ ’ਚ ਦਾਖ਼ਲ

Must read


ਨਵੀਂ ਦਿੱਲੀ, 3 ਜੁਲਾਈ

ਬਜ਼ੁਰਗ ਭਾਜਪਾ ਆਗੂ ਤੇ ਸਾਬਕਾ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ (96) ਨੂੰ ਅੱਜ ਰਾਤੀਂ 9 ਵਜੇ ਦੇ ਕਰੀਬ ਅਪੋਲੋ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਅਡਵਾਨੀ ਨੂੰ ਅਜੇ ਪਿਛਲੇ ਦਿਨੀਂ ਇਕ ਰਾਤ ਏਮਜ਼ ਵਿਚ ਕੱਟਣ ਮਗਰੋਂ ਡਿਸਚਾਰਜ ਕੀਤਾ ਗਿਆ ਸੀ। ਹਸਪਤਾਲ ਵਿਚਲੇ ਸੂਤਰ ਨੇ ਕਿਹਾ, ‘‘ਅਡਵਾਨੀ ਦੀ ਹਾਲਤ ਸਥਿਰ ਹੈ ਤੇ ਉਹ ਡਾਕਟਰਾਂ ਦੀ ਨਿਗਰਾਨੀ ਹੇਠ ਹਨ। ਉਨ੍ਹਾਂ ਨੂੰ ਨਿਊਰੋਲੋਜੀ ਦੇ ਸੀਨੀਅਰ ਕੰਸਲਟੈਂਟ ਡਾ. ਵਿਨੀਤ ਸੂਰੀ ਦੀ ਨਿਗਰਾਨੀ ਹੇਠ ਦਾਖ਼ਲ ਕੀਤਾ ਗਿਆ ਹੈ।’’ ਅਡਵਾਨੀ ਦੇ ਮਰਜ਼ ਬਾਰੇ ਫੌਰੀ ਨਹੀਂ ਪਤਾ ਲੱਗ ਸਕਿਆ। -ਪੀਟੀਆਈ

 



News Source link

- Advertisement -

More articles

- Advertisement -

Latest article