ਸਿੰਗਾਪੁਰ, 15 ਮਈ
ਅਰਥਸ਼ਾਸਤਰੀ ਲਾਰੈਂਸ ਵੋਂਗ ਨੇ ਅੱਜ ਇਸ ਮੁਲਕ ਦੇ ਚੌਥੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। 51 ਸਾਲਾ ਵੋਂਗ ਨੇ 72 ਸਾਲਾ ਲੀ ਹਸੀਨ ਲੂੰਗ ਦੀ ਥਾਂ ਲਈ। ਲੀ ਨੇ ਦੋ ਦਹਾਕਿਆਂ ਬਾਅਦ ਆਪਣਾ ਅਹੁਦਾ ਛੱਡਿਆ ਹੈ। ਦੋਵੇਂ ਸੱਤਾਧਾਰੀ ਪੀਪਲਜ਼ ਐਕਸ਼ਨ ਪਾਰਟੀ (ਪੀਏਪੀ) ਨਾਲ ਸਬੰਧਤ ਹਨ, ਜੋ ਪੰਜ ਦਹਾਕਿਆਂ ਤੋਂ ਵੱਧ ਸਮੇਂ ਤੋਂ ਸਿੰਗਾਪੁਰ ਦੀ ਸੱਤਾ ’ਤੇ ਕਾਬਜ਼ ਹੈ।