ਲਾਭ ਸਿੰਘ ਦੀ ਬਰਸੀ ਸਮਾਗਮ ਮੌਕੇ ਕਨਵੈਨਸ਼ਨ

Must read


ਪੱਤਰ ਪ੍ਰੇਕਰ

ਮਾਨਸਾ, 21 ਜਨਵਰੀ

ਸਥਾਨਕ ਪੈਨਸ਼ਨਰਜ਼ ਭਵਨ ਵਿਖੇ ਸ਼ਹੀਦ ਲਾਭ ਸਿੰਘ ਮਾਨਸਾ ਦੀ 44ਵੀਂ ਬਰਸੀ ਮੌਕੇ ਸ਼ਹੀਦ ਲਾਭ ਸਿੰਘ ਯਾਦਗਾਰ ਕਮੇਟੀ ਵੱਲੋਂ ਕਰਵਾਈ ਗਈ। ਇਸ ਕਨਵੈਨਸ਼ਨ ਦੀ ਪ੍ਰਧਾਨਗੀ ਕਾਮਰੇਡ ਨਛੱਤਰ ਸਿੰਘ ਖੀਵਾ, ਅੰਗਰੇਜ਼ ਕੌਰ ਅਤੇ ਮੁਖਤਿਆਰ ਪੂਹਲਾ ਉਤੇ ਅਧਾਰਤ ਪ੍ਰਧਾਨਗੀ ਮੰਡਲ ਨੇ ਕੀਤੀ। ਮੁੱਖ ਬੁਲਾਰੇ ਵਜੋਂ ਹਮੀਰ ਸਿੰਘ ਸ਼ਾਮਲ ਹੋਏ। ਕੁਦਰਤ ਮਾਨਵ ਕੇਂਦਰਤ ਲੋਕ ਲਹਿਰ ਦੇ ਆਗੂ ਸੁਖਦੇਵ ਸਿੰਘ ਭੁਪਾਲ ਨੇ ਧਰਤੀ ਦੇ ਵੱਧ ਰਹੇ ਤਾਪਮਾਨ ਦੇ ਵਾਤਾਵਰਨ, ਮਨੁੱਖ ਅਤੇ ਫ਼ਸਲਾਂ ਉਤੇ ਪੈ ਰਹੇ ਮਾਰੂ ਅਸਰ ਬਾਰੇ ਚਰਚਾ ਕੀਤੀ। ਲਿਬਰੇਸ਼ਨ ਆਗੂ ਸੁਖਦਰਸ਼ਨ ਸਿੰਘ ਨੱਤ ਦਾ ਕਹਿਣਾ ਸੀ ਕਿ ਕਾਰਪੋਰੇਟ ਕੰਪਨੀਆਂ ਆਬਾਦੀ ਦੇ ਸਿਰਫ਼ ਉਨੇ ਕੁਝ ਹਿੱਸੇ ਨੂੰ ਹੀ ਆਬਾਦੀ ਮੰਨਦੇ ਹਨ, ਜੋ ਉਨ੍ਹਾਂ ਦੀ ਖਪਤਕਾਰ ਹੈ। ਇਸ ਮੌਕੇ ਯਾਦਗਾਰ ਕਮੇਟੀ ਵਲੋਂ ਲੋੜੀਂਦੇ ਘਰੇਲੂ ਸਾਮਾਨ ਅਤੇ ਨਕਦ ਮੱਦਦ ਨਾਲ ਸ਼ਹੀਦ ਲਾਭ ਸਿੰਘ ਦੀ ਪਤਨੀ ਅੰਗਰੇਜ਼ ਕੌਰ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸੁਖਦੇਵ ਸਿੰਘ ਪਾਂਧੀ, ਹਰਗਿਆਨ ਸਿੰਘ ਢਿੱਲੋਂ, ਕਿਸਾਨ ਆਗੂ ਰੁਲਦੂ ਸਿੰਘ ਮਾਨਸਾ,ਮੇਘ ਰਾਜ ਰੱਲਾ, ਸਿਕੰਦਰ ਸਿੰਘ ਘਰਾਂਗਣਾ, ਮੁਖਤਿਆਰ ਪੂਹਲਾ, ਕਰਨੈਲ ਸਿੰਘ ਜਖੇਪਲ, ਸੁਰਿੰਦਰ ਪਾਲ ਸ਼ਰਮਾ, ਜਗਰਾਜ ਸਿੰਘ ਰੱਲਾ, ਤਾਰਾ ਚੰਦ ਬਰੇਟਾ ਤੇ ਭਜਨ ਸਿੰਘ ਘੁੰਮਣ ਨੇ ਵੀ ਸੰਬੋਧਨ ਕੀਤਾ।



News Source link

- Advertisement -

More articles

- Advertisement -

Latest article