ਲਹਿੰਦੇ ਪੰਜਾਬ ਵਿੱਚ ਬੱਸ ਖੱਡ ’ਚ ਡਿੱਗੀ; 15 ਹਲਾਕ, 60 ਫੱਟੜ

7
249


ਲਾਹੌਰ, 20 ਫਰਵਰੀ

ਪਾਕਿਸਤਾਨ ਦੇ ਪੰਜਾਬ ਸੂਬੇ ’ਚ ਵਿਆਹ ਸਮਾਗਮ ਤੋਂ ਪਰਤ ਰਹੀ ਤੇਜ਼ ਰਫਤਾਰ ਬੱਸ ਪਲਟ ਕੇ ਖੱਡ ਵਿੱਚ ਜਾ ਡਿੱਗੀ ਜਿਸ ਕਾਰਨ 15 ਵਿਅਕਤੀਆਂ ਦੀ ਮੌਤ ਹੋ ਗਈ ਅਤੇ 60 ਜਣੇ ਜ਼ਖ਼ਮੀ ਹੋ ਗਏ। ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਲਾਹੌਰ ਤੋਂ 240 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਕੱਲਰ ਕਹਾਰ ਸਾਲਟ ਰੇਂਜ ਖੇਤਰ ਵਿੱਚ ਐਤਵਾਰ ਨੂੰ ਇਸਲਾਮਾਬਾਦ ਤੋਂ ਲਾਹੌਰ ਜਾ ਰਹੀ ਬੱਸ ਪਲਟ ਗਈ। ਇਸ ਦੌਰਾਨ ਬੱਸ ਨੇ ਸਾਹਮਣੇ ਤੋਂ ਆ ਰਹੇ ਤਿੰਨ ਵਾਹਨਾਂ ਨੂੰ ਵੀ ਟੱਕਰ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਬੱਸ ਵਿਆਹ ਸਮਾਗਮ ਤੋਂ ਸਵਾਰੀਆਂ ਲੈ ਕੇ ਪਰਤ ਰਹੀ ਸੀ। ਬੱਸ ਵਿੱਚੋਂ ਜਦੋ-ਜਹਿਦ ਮਗਰੋਂ ਜ਼ਖ਼ਮੀਆਂ ਨੂੰ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ ਗਿਆ। -ਪੀਟੀਆਈ





News Source link

7 COMMENTS

  1. Do you mind if I quote a couple of your articles as long asI provide credit and sources back to your website?My blog site is in the very same niche as yours and my users would certainly benefit from some of the information you present here.Please let me know if this okay with you. Thanks!

LEAVE A REPLY

Please enter your comment!
Please enter your name here