ਰੂਪਨਗਰ: ਨਿੱਜੀ ਰੰਜ਼ਿਸ਼ ਕਾਰਨ ਝਗੜੇ ’ਚ ਬਜ਼ੁਰਗ ਦਾ ਸੂਏ ਮਾਰ ਕੇ ਕਤਲ

0
244


ਜਗਮੋਹਨ ਸਿੰਘ

ਰੂਪਨਗਰ, 14 ਅਗਸਤ

ਇਸ ਜ਼ਿਲ੍ਹੇ ਦੇ ਥਾਣਾ ਸਿੰਘ ਭਗਵੰਤਪੁਰ ਅਧੀਨ ਪਿੰਡ ਸੀਹੋਂ ਮਾਜਰਾ ਵਿਖੇ ਇੱਕ ਵਿਅਕਤੀ ਨੇ ਨਿੱਜੀ ਰੰਜ਼ਿਸ਼ ਕਾਰਨ ਹੋਏ ਝਗੜੇ ਉਪਰੰਤ ਬਜ਼ੁਰਗ ਦਾ ਸੂਏ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਸ਼ਨਾਖਤ ਗੁਰਮੇਲ ਸਿੰਘ (60) ਪੁੱਤਰ ਰਣਜੀਤ ਸਿੰਘ ਵਾਸੀ ਸੀਹੋਂਮਾਜਰਾ ਵਜੋਂ ਹੋਈ ਹੈ। ਡੀਐੱਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਭੁਪਿੰਦਰ ਸਿੰਘ ਨੇ ਪੁਲੀਸ ਨੂੰ ਲਿਖਵਾਏ ਬਿਆਨਾਂ ਰਾਹੀਂ ਦੱਸਿਆ ਕਿ ਬੀਤੀ ਰਾਤ ਨੂੰ ਉਸ ਦਾ ਭਰਾ ਖੇਤਾਂ ਵਿੱਚ ਮੋਟਰ ’ਤੇ ਸੁੱਤਾ ਸੀ, ਜਿਸ ਦੌਰਾਨ ਸਵੇਰ ਵੇਲੇ ਉਨ੍ਹਾਂ ਦੇ ਪਿੰਡ ਦੇ ਪਰਮਿੰਦਰ ਸਿੰਘ ਉਰਫ ਪੰਮਾ ਨੇ ਉਸ ਦੇ ਭਰਾ ਦੇ ਢਿੱਡ ’ਤੇ ਸੂਏ ਵਾਲੀ ਡਾਂਗ ਨਾਲ ਵਾਰ ਕਰਕੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ। ਗੁਰਮੇਲ ਸਿੰਘ ਨੂੰ ਜ਼ਖਮੀ ਹਾਲਤ ਵਿੱਚ ਚੰਡੀਗੜ੍ਹ ਦੇ 32 ਸੈਕਟਰ ਵਿਖੇ ਸਥਿਤ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਤਾਂ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਡੀਐੱਸਪੀ ਨੇ ਦੱਸਿਆ ਕਿ ਵਾਰਦਾਤ ਦਾ ਪਤਾ ਲੱਗਣ ਉਪਰੰਤ ਐੱਸਐੱਸਪੀ ਰੂਪਨਗਰ ਵਿਵੇਕਸ਼ੀਲ ਸੋਨੀ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਟੀਮਾਂ ਤਿਆਰ ਕਰਕੇ ਮੁਲਜ਼ਮ ਪਰਮਿੰਦਰ ਸਿੰਘ ਉਰਫ ਪੰਮਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।



News Source link