ਰਾਸ਼ਨ ਘੁਟਾਲਾ: ਪੁੱਛ ਪੜਤਾਲ ਲਈ ਈਡੀ ਅੱਗੇ ਪੇਸ਼ ਨਹੀਂ ਹੋਏ ਟੀਐੱਮਸੀ ਆਗੂ ਸ਼ੇਖ

0
225


ਕੋਲਕਾਤਾ, 29 ਜਨਵਰੀ

ਬਹੁ-ਕਰੋੜੀ ਰਾਸ਼ਨ ਵੰਡ ਘੁਟਾਲੇ ਦੀ ਆਰੰਭੀ ਜਾਂਚ ਤਹਿਤ ਪੁੱਛ ਪੜਤਾਲ ਲਈ ਸੰਮਨ ਕਰਨ ਦੇ ਬਾਵਜੂਦ ਤ੍ਰਿਣਮੂਲ ਕਾਂਗਰਸ ਦੇ ਆਗੂ ਸ਼ਾਹਜਹਾਂ ਸ਼ੇਖ ਅੱਜ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀਆਂ ਸਾਹਮਣੇ ਪੇਸ਼ ਨਹੀਂ ਹੋਏ। ਇਹ ਜਾਣਕਾਰੀ ਇਕ ਸੀਨੀਅਰ ਅਧਿਕਾਰੀ ਨੇ ਦਿੱਤੀ। ਉਨ੍ਹਾਂ ਕਿਹਾ ਕਿ ਸੀਜੀਓ ਕੰਪਲੈਕਸ ਵਿੱਚ ਸਥਿਤ ਜਾਂਚ ਏਜੰਸੀ ਦੇ ਦਫ਼ਤਰ ਵਿੱਚ ਈਡੀ ਦੇ ਅਧਿਕਾਰੀ ਦੇਰ ਸ਼ਾਮ ਤੱਕ ਸ਼ੇਖ ਦਾ ਇੰਤਜ਼ਾਰ ਕਰਦੇ ਰਹੇ ਪਰ ਸ਼ੇਖ ਨਹੀਂ ਆਏ। -ਪੀਟੀਆਈ



News Source link