ਰਾਸ਼ਟਰਮੰਡਲ ਖੇਡਾਂ: ਸਿੰਧੂ ਪ੍ਰੀ-ਕੁਆਰਟਰ ਫਾਈਨਲ ’ਚ, ਹਿਮਾ ਸੈਮੀ ਤੇ ਮੰਜੂ ਬਾਲਾ ਫਾਈਨਲ ’ਚ

0
336


ਬਰਮਿੰਘਮ, 4 ਅਗਸਤ

ਭਾਰਤੀ ਸ਼ਟਲਰ ਪੀਵੀ ਸਿੰਧੂ ਨੇ ਅੱਜ ਇਥੇ ਆਸਾਨ ਜਿੱਤ ਨਾਲ ਰਾਸ਼ਟਰਮੰਡਲ ਖੇਡਾਂ ਦੇ ਮਹਿਲਾ ਸਿੰਗਲਜ਼ ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ। ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਸਿੰਧੂ ਨੇ ਮਾਲਦੀਵ ਦੀ ਫਾਤਿਮਾ ਨਾਬਾਹਾ ਅਬਦੁਲ ਰਜ਼ਾਕ ਨੂੰ ਸਿਰਫ 21 ਮਿੰਟ ‘ਚ 21-4, 21-11 ਨਾਲ ਹਰਾਇਆ।

ਹਿਮਾ ਦਾਸ ਸੈਮੀਫਾਈਨਲ ’ਚ: ਭਾਰਤ ਦੀ ਸਟਾਰ ਦੌੜਾਕ ਹਿਮਾ ਦਾਸ ਨੇ ਰਾਸ਼ਟਰਮੰਡਲ ਖੇਡਾਂ ਦੇ 200 ਮੀਟਰ ਮੁਕਾਬਲੇ ਵਿੱਚ ਆਪਣੀ ਹੀਟ ਵਿੱਚ 23.42 ਸੈਕਿੰਡ ਦਾ ਸਮਾਂ ਕੱਢ ਕੇ ਸੈਮੀਫਾਈਨਲ ਲਈ ਕੁਆਲੀਫਾਈ ਕੀਤਾ।

ਹੈਮਰ ਥਰੋਅ ’ਚ ਮੰਜੂ ਬਾਲਾ ਫਾਈਨਲ ’ਚ: ਮਹਿਲਾਵਾਂ ਦੇ ਹੈਮਰ ਥਰੋਅ ਮੁਕਾਬਲੇ ਵਿੱਚ ਭਾਰਤ ਦੀ ਮੰਜੂ ਬਾਲਾ ਨੇ ਫਾਈਨਲ ਵਿੱਚ ਪੁੱਜ ਗਈ, ਜਦਕਿ ਹਮਵਤਨ ਸਰਿਤਾ ਸਿੰਘ ਅਜਿਹਾ ਕਰਨ ਵਿੱਚ ਨਾਕਾਮ ਰਹੀ। ਮੰਜੂ ਬਾਲਾ ਆਪਣੀ ਪਹਿਲੀ ਕੋਸ਼ਿਸ਼ ਵਿੱਚ 59.68 ਮੀਟਰ ਦੀ ਸਰਵੋਤਮ ਥਰੋਅ ਨਾਲ ਕੁਆਲੀਫਿਕੇਸ਼ਨ ਰਾਊਂਡ ਵਿੱਚ 11ਵੇਂ ਸਥਾਨ ’ਤੇ ਰਹੀ। ਇਸੇ ਈਵੈਂਟ ਵਿੱਚ ਸਰਿਤਾ 57.48 ਮੀਟਰ ਦੇ ਆਪਣੇ ਸਰਵੋਤਮ ਥਰੋਅ ਨਾਲ 13ਵੇਂ ਸਥਾਨ ‘ਤੇ ਰਹੀ, ਜਿਸ ਕਾਰਨ ਉਹ ਫਾਈਨਲ ਲਈ ਕੁਆਲੀਫਾਈ ਨਹੀਂ ਕਰ ਸਕੀ।





News Source link

LEAVE A REPLY

Please enter your comment!
Please enter your name here