ਰਾਸ਼ਟਰਮੰਡਲ ਖੇਡਾਂ ਲਈ 18 ਮੈਂਬਰੀ ਭਾਰਤੀ ਮਹਿਲਾ ਹਾਕੀ ਟੀਮ ਦੀ ਚੋਣ; ਸਵਿਤਾ ਪੂਨੀਆ ਹੋਵੇਗੀ ਕਪਤਾਨ

0
282


ਨਵੀਂ ਦਿੱਲੀ, 23 ਜੂਨ

ਭਾਰਤ ਨੇ ਆਗਾਮੀ ਰਾਸ਼ਟਰਮੰਡਲ ਖੇਡਾਂ ਲਈ ਅੱਜ 18 ਮੈਂਬਰੀ ਮਹਿਲਾ ਹਾਕੀ ਟੀਮ ਦੀ ਚੋਣ ਕੀਤੀ ਹੈ। ਸਟਾਰ ਸਟਰਾਈਕਰ ਰਾਣੀ ਰਾਮਪਾਲ ਨੂੰ ਟੀਮ ਵਿੱਚੋਂ ਫਿਰ ਬਾਹਰ ਰੱਖਿਆ ਗਿਆ ਹੈ ਕਿਉਂਕ ਸੱਟ ਤੋਂ ਬਾਅਦ ਉਹ ਹਾਲੇ ਤੱਕ ਪੂਰੀ ਤਰ੍ਹਾਂ ਫਿਟਨੈੱਸ ਹਾਸਲ ਨਹੀਂ ਕਰ ਸਕੀ। ਰਾਸ਼ਟਰਮੰਡਲ ਖੇਡਾਂ ਵਿੱਚ ਹਿੱਸਾ ਲੈਣ ਵਾਲੀ ਟੀਮ ਲਗਪਗ ਉਹੀ ਖਿਡਾਰਨਾਂ ਹਨ ਜਿਨ੍ਹਾਂ ਦੀ ਚੋਣ ਦੀ ਚੋਣ ਅਗਲੇ ਮਹੀਨੇ ਵਿਸ਼ਵ ਕੱਪ ਖੇਡਣ ਵਾਲੀ ਟੀਮ ਵਿੱਚ ਹੋਈ ਹੈ। ਵਿਸ਼ਵ ਕੱਪ ਵਾਲੀ ਟੀਮ ਵਿੱਚੋਂ ਸਿਰਫ ਤਿੰਨ ਖਿਡਾਰਨਾਂ ਬੀਚੂ ਦੇਵੀ ਖਬੀਰਾਮ, ਸੋਨਿਕਾ ਅਤੇ ਸੰਗੀਤਾ ਕੁਮਾਰੀ ਨੂੰ ਰਾਸ਼ਟਰਮੰਡਲ ਖੇਡਾਂ ਲਈ ਟੀਮ ਵਿੱਚ ਜਗ੍ਹਾ ਨਹੀਂ ਦਿੱਤੀ ਗਈ। ਗੋਲਕੀਪਰ ਸਵਿਤਾ ਪੂਨੀਆ ਨੂੰ ਟੀਮ ਦੀ ਕਪਤਾਨ ਅਤੇ ਤਜਰਬੇਕਾਰ ਡਿਫੈਂਡਰ ਦੀਪ ਗਰੇਸ ਏਕਾ ਨੂੰ ਉਪ ਕਪਤਾਨ ਚੁਣਿਆ ਗਿਆ ਹੈ। ਬਰਮਿੰਘਮ ਵਿੱਚ ਰਾਸ਼ਟਰਮੰਡਲ ਖੇਡਾਂ 28 ਜੁਲਾਈ ਤੋਂ 8 ਅਗਸਤ ਤੱਕ ਹੋਣੀਆਂ ਹਨ। ਰਾਸ਼ਟਰਮੰਡਲ ਖੇਡਾਂ ਲਈ ਚੁਣੀ ਟੀਮ ਵਿੱਚ ਸਵਿਤਾ ਪੂਨੀਆ (ਕਪਤਾਨ), ਰਜਨੀ ਇਤਮਾਰਪੂ, ਦੀਪ ਗਰੇਸ ਏਕਾ (ਉਪ ਕਪਤਾਨ), ਗੁਰਜੀਤ ਕੌਰ, ਨਿੱਕੀ ਪ੍ਰਧਾਨ, ਉਦਿਤਾ, ਨਿਸ਼ਾ, ਸਸ਼ੀਲਾ ਚਾਨੂ, ਪੁਖਰਾਮਬਮ, ਮੋਨਿਕਾ, ਨੇਹਾ, ਜਯੋਤੀ, ਨਵਜੋਤ ਕੌਰ, ਸਲੀਮਾ ਟੇਟੇ, ਵੰਦਨਾ ਕਟਾਰੀਆ, ਲਾਲਰੇਮਸਿਆਮੀ, ਨਵਨੀਤ ਕੌਰ, ਸ਼ਰਮੀਲਾ ਦੇਵੀ ਅਤੇ ਸੰਗੀਤਾ ਕੁਮਾਰੀ ਸ਼ਾਮਲ ਹਨ। -ਪੀਟੀਆਈ





News Source link

LEAVE A REPLY

Please enter your comment!
Please enter your name here