ਰਾਸ਼ਟਰਮੰਡਲ ਖੇਡਾਂ: ਕੁਸ਼ਤੀ ਵਿੱਚ ਨਵੀਨ, ਰਵੀ ਤੇ ਵਿਨੇਸ਼ ਨੇ ਭਾਰਤ ਦੀ ਝੋਲੀ ਪਾਇਆ ਸੋਨਾ

Must read


ਬਰਮਿੰਘਮ, 7 ਅਗਸਤ

ਭਾਰਤੀ ਕੁਸ਼ਤੀ ਖਿਡਾਰੀ ਨਵੀਨ ਕੁਮਾਰ, ਰਵੀ ਦਹੀਆ ਤੇ ਵਿਨੇਸ਼ ਫੋਗਾਟ ਨੇ ਇਥੇ ਰਾਸ਼ਟਰਮੰਡਲ ਖੇਡਾਂ ਵਿੱਚ ਪੁਰਸ਼ਾਂ ਦੇ 74 ਤੇ 57 ਕਿਲੋਗ੍ਰਾਮ  ਅਤੇ ਔਰਤਾਂ ਦੇ 53 ਕਿਲੋਗ੍ਰਾਮ ਵਰਗ ਵਿੱਚ ਸੋਨ ਤਗਮਾ ਜਿੱਤਿਆ ਹੈ। ਦਹੀਆ ਨੇ ਟੋਕੀਓ ਓਲੰਪਿਕ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ।  ਨਵੀਨ ਕੁਮਾਰ ਨੇ ਫਾਈਨਲ ਵਿੱਚ ਪਾਕਿਸਤਾਨ ਦੇ ਮੁਹੰਮਦ ਸ਼ਰੀਫ ਤਾਹਿਰ ਨੂੰ 9-0, ਦਹੀਆ ਨੇ ਨਾਈਜੀਰੀਆ ਦੇ ਏਬਿਕੇਵੇਨੀਮੋ ਵੈਲਸਨ ਨੂੰ 10-0 ਅੰਕ ਅਤੇ ਵਿਨੇਸ਼ ਨੇ ਸ੍ਰੀਲੰਕਾ ਦੀ ਚਾਮੋਡੀਆ ਕੇਸ਼ਾਨੀ ਮਦੁਰਾਵਲਾਗੇ ਡਾਨ ਨੂੰ 4-0 ਨਾਲ ਹਰਾਇਆ। 





News Source link

- Advertisement -

More articles

- Advertisement -

Latest article