ਰਾਮਾਂ ਮੰਡੀ: ਪਾਰਕ ’ਚ ਲੱਗਿਆ ਮਹਾਤਮਾ ਗਾਂਧੀ ਦਾ ਬੁੱਤ ਤੋੜਿਆ, ਸਿਰ ਗਾਇਬ

0
379


ਹੁਸ਼ਿਆਰ ਸਿੰਘ ਘਟੌੜਾ

ਰਾਮਾਂ ਮੰਡੀ, 15 ਜੁਲਾਈ

ਸ਼ਰਾਰਤੀ ਅਨਸਰਾਂ ਨੇ ਇਥੇ ਬੀਤੀ ਰਾਤ ਨਗਰ ਕੌਂਸਲ ਅਤੇ ਮਾਰਕੀਟ ਕਮੇਟੀ ਦਫਤਰਾਂ ਦੇ ਵਿਚਕਾਰ ਪਬਲਿਕ ਪਾਰਕ ਵਿੱਚ ਲੱਗੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਬੁੱਤ ਨੂੰ ਤੋੜ ਦਿੱਤਾ, ਜਦੋਂ ਕਿ ਬੁੱਤ ਦਾ ਸਿਰ ਗਾਇਬ ਕਰ ਦਿੱਤਾ। ਇਸ ਕਾਰਨ ਸ਼ਹਿਰ ਵਾਸੀਆਂ ਵਿੱਚ ਰੋਸ ਹੈ। ਮੰਡੀ ਦੇ ਲੋਕ ਪਾਰਕ ਵਿੱਚ ਇਕੱਠੇ ਹੋ ਗਏ ਤੇ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ। ਥਾਣਾ ਮੁਖੀ ਹਰਜੋਤ ਸਿੰਘ ਮਾਨ ਨੇ ਲੋਕਾਂ ਨੇ ਭਰੋਸਾ ਦਿੱਤਾ ਕਿ ਉਹ ਸ਼ਾਂਤੀ ਬਣਾ ਕੇ ਰੱਖਣ ਤੇ ਬੁੱਤ ਦੀ ਤੋੜਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।





News Source link

LEAVE A REPLY

Please enter your comment!
Please enter your name here