ਰਾਤੋ-ਰਾਤ ਕਰੋੜਪਤੀ ਬਣੇ ਪਾਕਿ ਪੁਲੀਸ ਅਧਿਕਾਰੀ ਦਾ ਬੈਂਕ ਖਾਤਾ ਸੀਲ

0
218


ਕਰਾਚੀ, 6 ਨਵੰਬਰ

ਪਾਕਿਸਤਾਨ ਦੇ ਕਰਾਚੀ ਸ਼ਹਿਰ ਦਾ ਇੱਕ ਪੁਲੀਸ ਅਧਿਕਾਰੀ ਜੋ ਰਾਤੋ-ਰਾਤ ਕਰੋੜਪਤੀ ਬਣਿਆ ਸੀ, ਦਾ ਬੈਂਕ ਖਾਤਾ ਸੀਲ ਕਰ ਦਿੱਤਾ ਗਿਆ ਹੈ। ਉਸ ਦੇ ਬੈਂਕ ਖਾਤੇ ਵਿੱਚ ਅਣਪਛਾਤੇ ਸਰੋਤ ਤੋਂ ਦਸ ਕਰੋੜ ਰੁਪਏ ਆ ਗਏ ਸਨ। ਕਰਾਚੀ ਦੇ ਬਹਾਦੁਰਾਬਾਦ ਥਾਣੇ ਵਿੱਚ ਜਾਂਚ ਅਧਿਕਾਰੀ ਵਜੋਂ ਤਾਇਨਾਤ ਆਮੀਰ ਗੋਪੰਗ ਉਸ ਸਮੇਂ ਹੈਰਾਨ ਹੋ ਗਿਆ, ਜਦੋਂ ਉਸ ਨੂੰ ਪਤਾ ਚੱਲਿਆ ਕਿ ਉਸ ਦੇ ਬੈਂਕ ਖਾਤੇ ਵਿੱਚ ਤਨਖ਼ਾਹ ਸਣੇ ਦਸ ਕਰੋੜ ਰੁਪਏ ਜਮ੍ਹਾਂ ਹੋਏ ਹਨ। ਪੁਲੀਸ ਅਧਿਕਾਰੀ ਗੋਪੰਗ ਨੇ ਦੱਸਿਆ ਕਿ ਬੈਂਕ ਨੇ ਉਸ ਨੂੰ ਖਾਤੇ ਵਿੱਚ ਆਈ ਏਨੀ ਵੱਡੀ ਰਕਮ ਬਾਰੇ ਸੂਚਿਤ ਕੀਤਾ। ਉਨ੍ਹਾਂ ਕਿਹਾ ਕਿ ਉਸ ਦੇ ਖਾਤੇ ਵਿੱਚ ਕੁੱਝ ਹਜ਼ਾਰ ਰੁਪਏ ਹੀ ਰਹਿੰਦੇ ਸਨ। ਉਨ੍ਹਾਂ ਕਿਹਾ ਕਿ ਬੈਂਕ ਨੇ ਉਸ ਦਾ ਖਾਤਾ ਸੀਲ ਕਰ ਦਿੱਤਾ, ਏਟੀਐੱਮ ਕਾਰਡ ਬਲਾਕ ਕਰ ਦਿੱਤਾ ਅਤੇ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ





News Source link

LEAVE A REPLY

Please enter your comment!
Please enter your name here