ਰਾਣੀ ਰਾਮਪਾਲ ਦੇ ਨਾਂ ’ਤੇ ਸਟੇਡੀਅਮ, ਇੰਝ ਸਨਮਾਨਿਤ ਹੋਣ ਵਾਲੀ ਪਹਿਲੀ ਖਿਡਾਰਨ

0
238


ਨਵੀਂ ਦਿੱਲੀ, 21 ਮਾਰਚ

ਭਾਰਤੀ ਹਾਕੀ ਸਟਾਰ ਰਾਣੀ ਰਾਮਪਾਲ ਦੇ ਨਾਮ ਰਾਏਬਰੇਲੀ ਵਿੱਚ ਸਟੇਡੀਅਮ ਬਣਾਇਆ ਗਿਆ ਹੈ ਤੇ ਉਹ ਇਹ ਸਨਮਾਨ ਪ੍ਰਾਪਤ ਕਰਨ ਵਾਲੀ ਪਹਿਲੀ ਮਹਿਲਾ ਖਿਡਾਰਨ ਹੈ। ਐੱਮਸੀਐੱਫ ਰਾਏਬਰੇਲੀ ਦਾ ਨਾਂ ਹੁਣ ‘ਰਾਣੀ’ਜ਼ ਗਰਲਜ਼ ਹਾਕੀ ਟਰਫ’ ਰੱਖਿਆ ਗਿਆ ਹੈ। ਰਾਣੀ ਨੇ ਸੋਸ਼ਲ ਮੀਡੀਆ ‘ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ‘ਚ ਉਹ ਖਿਡਾਰੀਆਂ ਨਾਲ ਗੱਲਬਾਤ ਕਰਦੇ ਹੋਏ ਅਤੇ ਸਟੇਡੀਅਮ ਦਾ ਉਦਘਾਟਨ ਕਰਦੀ ਨਜ਼ਰ ਆ ਰਹੀ ਹੈ। ਰਾਣੀ ਨੇ ਟਵੀਟ ਕੀਤਾ, ‘ਮੈਂ ਆਪਣੀ ਖੁਸ਼ੀ ਸ਼ਬਦਾਂ ‘ਚ ਬਿਆਨ ਨਹੀਂ ਕਰ ਸਕਦੀ।’





News Source link