ਰਾਜਸਥਾਨ: ਗਰਭਵਤੀ ਮਹਿਲਾ ਨੂੰ ਬਿਨਾ ਕੱਪੜਿਆਂ ਤੋਂ ਘੁਮਾਉਣ ਦੇ ਮਾਮਲੇ ’ਚ 14 ਦੋਸ਼ੀਆਂ ਨੂੰ ਸੱਤ ਸਾਲ ਕੈਦ

0
197


ਜੈਪੁਰ, 4 ਅਗਸਤ

ਰਾਜਸਥਾਨ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਦੀ ਇਕ ਅਦਾਲਤ ਨੇ ਪਿਛਲੇ ਸਾਲ ਸਤੰਬਰ ਵਿੱਚ ਧਾਰੀਆਵਾੜ ਵਿੱਚ  20 ਸਾਲਾ ਗਰਭਵਤੀ ਮਹਿਲਾ ਨੂੰ ਬਿਨਾ ਕੱਪੜਿਆਂ ਤੋਂ ਘੁਮਾਉਣ ਦੇ ਮਾਮਲੇ ਵਿੱਚ ਉਸ ਦੇ ਪਤੀ ਸਣੇ 14 ਪੁਰਸ਼ਾਂ ਨੂੰ ਸ਼ਨਿਚਰਵਾਰ ਨੂੰ ਸੱਤ ਸਾਲ ਕੈਦ ਦੀ ਸਜ਼ਾ ਸੁਣਾਈ। ਅਦਾਲਤ ਨੇ ਕਿਹਾ ਕਿ ਧਾਰੀਆਵਾੜ ਕਾਂਡ ਮਨੀਪੁਰ ਵਿੱਚ ਮਹਿਲਾਵਾਂ ਖ਼ਿਲਾਫ਼ ਕੀਤੇ ਗਏ ਅਪਰਾਧ ਦੇ ਬਰਾਬਰ ਹੀ ਇਕ ਗੰਭੀਰ ਅਪਰਾਧ ਸੀ। ਜਾਤੀ ਹਿੰਸਾ ਨਾਲ ਜੂਝ ਰਹੇ ਮਨੀਪੁਰ ਵਿੱਚ ਪਿਛਲੇ ਸਾਲ ਦੋ ਮਹਿਲਾਵਾਂ ਨੂੰ ਬਿਨਾ ਕੱਪੜਿਆਂ ਤੋਂ ਘੁਮਾਉਣ ਅਤੇ ਭੀੜ ਵੱਲੋਂ ਉਨ੍ਹਾਂ ਨਾਲ ਜਿਨਸੀ ਸ਼ੋਸ਼ਣ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਸਰਕਾਰੀ ਵਕੀਲ ਮਨੀਸ਼ ਨਾਗਰ ਨੇ ਦੱਸਿਆ ਕਿ ਸੀਜੇਐੱਮ ਰਾਮਕਨਿਆ ਸੋਨੀ ਨੇ ਧਾਰੀਆਵਾੜ ਕਾਂਡ ਵਿੱਚ ਦੋਸ਼ੀ ਪਾਈਆਂ ਗਈਆਂ ਤਿੰਨ ਮਹਿਲਾਵਾਂ ਨੂੰ ਪੰਜ ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ। -ਪੀਟੀਆਈ



News Source link