ਯੋ-ਯੋ ਟੈਸਟ ਤੇ ਡੈਕਸਾ ਚੋਣ ਮਾਪਦੰਡਾਂ ਦਾ ਹਿੱਸਾ ਹੋਵੇਗਾ: ਬੀਸੀਸੀਆਈ

Must read


ਨਵੀਂ ਦਿੱਲੀ: ਯੋ-ਯੋ ਟੈਸਟ ਤੇ ਡੈਕਸਾ ਭਾਰਤ ਦੀ ਸੀਨੀਅਰ ਕ੍ਰਿਕਟ ਟੀਮ ਵਿੱਚ ਚੋਣ ਲਈ ਨਿਰਧਾਰਿਤ ਮਾਪਦੰਡਾਂ ਦਾ ਹੁਣ ਅਹਿਮ ਹਿੱਸਾ ਹੋਣਗੇ। ਭਾਰਤ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਵੱਲੋਂ ਪੁਰਸ਼ਾਂ ਦੀ ਸੀਨੀਅਰ ਟੀਮ ’ਤੇ ਨਜ਼ਰਸਾਨੀ ਲਈ ਮੁੰਬਈ ਵਿੱਚ ਸੱਦੀ ਮੀਟਿੰਗ ਦੌਰਾਨ ਕੁਝ ਹੋਰ ਅਹਿਮ ਸਿਫ਼ਾਰਸ਼ਾਂ ਵੀ ਕੀਤੀਆਂ ਗਈਆਂ ਹਨ। ਉਭਰਦੇ ਖਿਡਾਰੀਆਂ ਨੂੰ ਕੌਮੀ ਟੀਮ ਵਿੱਚ ਚੋਣ ਦੇ ਯੋਗ ਬਣਨ ਲਈ ਘਰੇਲੂ ਸੀਜ਼ਨ ਵਿੱਚ ਵੀ ਖੇਡਣਾ ਹੋਵੇਗਾ। ਬੀਸੀਸੀਆਈ ਨੇ ਕਿਹਾ ਕਿ ਪੁਰਸ਼ਾਂ ਦੇ ਐੱਫਟੀਪੀ ਅਤੇ ਆਈਸੀਸੀ ਕ੍ਰਿਕਟ ਵਿਸ਼ਵ ਕੱਪ 2023 ਦੀਆਂ ਤਿਆਰੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਕੌਮੀ ਕ੍ਰਿਕਟ ਅਕੈਡਮੀ (ਐਨਸੀਏ) ਆਈਪੀਐੱਲ 2023 ਵਿੱਚ ਹਿੱਸਾ ਲੈਣ ਵਾਲੇ ਉਭਰਦੇ ਭਾਰਤੀ ਖਿਡਾਰੀਆਂ ਦੀ ਨਿਗਰਾਨੀ ਲਈ ਆਈਪੀਐੱਲ ਫਰੈਂਚਾਈਜ਼ੀਜ਼ ਨਾਲ ਮਿਲ ਕੇ ਕੰਮ ਕਰੇਗੀ। ਇਹ ਮੀਟਿੰਗ ਅਜਿਹੇ ਮੌਕੇ ਹੋਈ ਹੈ ਜਦੋਂ ਸ੍ਰੀਲੰਕਾ ਨਾਲ ਤਿੰਨ ਟੀ-20 ਮੈਚਾਂ ਦੀ ਲੜੀ 3 ਜਨਵਰੀ ਤੋਂ ਮੁੰਬਈ ਵਿੱਚ ਸ਼ੁਰੂ ਹੋ ਰਹੀ ਹੈ। ਕਾਬਿਲੇਗੌਰ ਹੈ ਕਿ ਨਵੰਬਰ ਮਹੀਨੇ ਆਸਟਰੇਲੀਆ ਵਿੱਚ ਖੇਡੇ ਟੀ-20 ਵਿਸ਼ਵ ਕੱਪ ਦੇ ਸੈਮੀ ਫਾਈਨਲ ਵਿੱਚ ਭਾਰਤ ਨੂੰ ਇੰਗਲੈਂਡ ਹੱਥੋਂ ਦਸ ਵਿਕਟਾਂ ਦੀ ਨਮੋਸ਼ੀਜਨਕ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਬੀਸੀਸੀਆਈ ਨੇ ਕਿਹਾ ਕਿ ਮੀਟਿੰਗ ਦੌਰਾਨ ਖਿਡਾਰੀਆਂ ਦੀ ਉਪਲਬਧਤਾ, ਵਰਕਲੋਡ ਪ੍ਰਬੰਧਨ ਤੇ ਫਿਟਨੈੱਸ ਮਾਪਦੰਡਾਂ ’ਤੇ ਵੀ ਤਫ਼ਸੀਲ ਵਿਚ ਚਰਚਾ ਕੀਤੀ ਗਈ। ਮੀਟਿੰਗ ’ਚ ਬੀਸੀਸੀਆਈ ਪ੍ਰਧਾਨ ਰੋਜਰ ਬਿਨੀ, ਆਨਰੇਰੀ ਸਕੱਤਰ ਜੈ ਸ਼ਾਹ, ਕਪਤਾਨ ਰੋਹਿਤ ਸ਼ਰਮਾ, ਹੈੱਡ ਕੋਚ ਰਾਹੁਲ ਦਰਾਵਿੜ, ਐੱਨਸੀਏ ਮੁਖੀ ਵੀਵੀਐੱਸ ਲਕਸ਼ਮਣ ਤੇ ਚੋਣ ਕਮੇਟੀ ਦੇ ਚੇਅਰਮੈਨ ਚੇਤਨ ਸ਼ਰਮਾ ਮੌਜੂਦ ਸਨ। -ਆਈਏਐੱਨਐੱਸ





News Source link

- Advertisement -

More articles

- Advertisement -

Latest article