35.9 C
Patiāla
Thursday, May 21, 2026

ਯੂਪੀ ਵਿੱਚ ਪਤਨੀ ਦੀ ਖੋਪੜੀ ਲੈ ਕੇ ਤੁਰਨ ਵਾਲਾ ਵਿਅਕਤੀ ਗ੍ਰਿਫ਼ਤਾਰ

Must read


ਬਾਰਾਬੰਕੀ (ਯੂ.ਪੀ.), 16 ਫਰਵਰੀ

ਪੁਲੀਸ ਨੇ ਇੱਥੇ ਇੱਕ ਵਿਅਕਤੀ ਨੂੰ ਆਪਣੀ ਪਤਨੀ ਦਾ ਸਿਰ ਵੱਢਣ ਅਤੇ ਖੋਪਰੀ ਲੈ ਕੇ ਤੁਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਜ਼ਿਲੇ ਦੇ ਫਤਿਹਪੁਰ ਥਾਣਾ ਖੇਤਰ ਦੇ ਬਸਰਾ ਪਿੰਡ ਦੇ ਨਿਵਾਸੀ ਅਨਿਲ ਕਨੌਜੀਆ ਨੇ ਸਵੇਰੇ ਝਗੜੇ ਤੋਂ ਬਾਅਦ ਕਥਿਤ ਤੌਰ ‘ਤੇ ਆਪਣੀ ਪਤਨੀ ਵੰਦਨਾ (28) ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ ਅਤੇ ਉਸ ਦਾ ਸਿਰ ਵੱਢ ਦਿੱਤਾ। ਗੁੱਸੇ ‘ਚ ਆ ਕੇ ਪਤੀ ਖੂਨ ਨਾਲ ਲੱਥਪੱਥ ਹੋ ਕੇ ਕੱਟੀ ਹੋਈ ਖੋਪੜੀ ਨੂੰ ਚੁੱਕ ਕੇ ਥਾਣੇ ਵੱਲ ਤੁਰ ਪਿਆ। ਸਥਾਨਕ ਲੋਕਾਂ ਨੇ ਦੱਸਿਆ ਕਿ ਪੁਲੀਸ ਦੀ ਇੱਕ ਟੀਮ ਨੇ ਉਸ ਨੂੰ ਰਸਤੇ ਵਿੱਚ ਹੀ ਗ੍ਰਿਫਤਾਰ ਕਰ ਲਿਆ। ਪੁਲੀਸ ਸੁਪਰਡੈਂਟ ਦਿਨੇਸ਼ ਕੁਮਾਰ ਸਿੰਘ ਨੇ ਕਿਹਾ ਕਿ ਕਨੌਜੀਆ ਨੂੰ ਆਪਣੀ ਪਤਨੀ ਦੇ ਚਾਲ ਚਲਣ ’ਤੇ ਸ਼ੱਕ ਸੀ। ਪੁਲੀਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।



News Source link

- Advertisement -

More articles

- Advertisement -

Latest article