ਨਵੀਂ ਦਿੱਲੀ, 1 ਜੁਲਾਈ
ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐੱਸਸੀ) ਨੇ ਸਿਵਲ ਸਰਵਿਸਿਜ਼ (ਪ੍ਰੀਲਿਮਨਰੀ) ਪ੍ਰੀਖਿਆ 2024 ਦਾ ਨਤੀਜਾ ਅੱਜ ਐਲਾਨ ਦਿੱਤਾ ਹੈ। ਇਹ ਪ੍ਰੀਖਿਆ 16 ਜੂਨ ਨੂੰ ਲਈ ਗਈ ਸੀ। ਇਸ ਪ੍ਰੀਖਿਆ ਵਿਚੋਂ ਪਾਸ ਹੋਏ ਉਮੀਦਵਾਰਾਂ ਨੂੰ ਸਿਵਲ ਸਰਵਿਸਿਜ਼ ਮੇਨਜ਼ ਦੀ ਪ੍ਰੀਖਿਆ ਦੇਣੀ ਪਵੇਗੀ ਤੇ ਇਸ ਵਿਚੋਂ ਸਫਲ ਹੋਣ ਤੋਂ ਬਾਅਦ ਇੰਟਰਵਿਊ ਪਾਸ ਕਰਨ ਵਾਲੇ ਆਈਏਐਸ, ਆਈਆਰਐਸ ਆਦਿ ਬਣਨਗੇ। ਯੂਪੀਐਸਸੀ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਪ੍ਰੀਖਿਆ ਦੇ ਅੰਕ, ਕੱਟ ਆਫ ਅਤੇ ਉੱਤਰ ਕੁੰਜੀਆਂ ਸਿਵਲ ਸੇਵਾਵਾਂ ਪ੍ਰੀਖਿਆ ਅਤੇ ਭਾਰਤੀ ਜੰਗਲਾਤ ਸੇਵਾ ਪ੍ਰੀਖਿਆ ਦੀ ਸਮੁੱਚੀ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਹੀ ਯੂਪੀਐਸਸੀ ਦੀ ਵੈਬਸਾਈਟ ’ਤੇ ਅਪਲੋਡ ਕੀਤੇ ਜਾਣਗੇ। ਪੀਟੀਆਈ
News Source link
#ਯਪਐਸਸ #ਨ #ਸਵਲ #ਸਰਵਸਜ #ਪਰਲਮਜ #ਦ #ਨਤਜ #ਐਲਨਆ