ਯੂਨਾਈਟਿਡ ਸਿੱਖਜ਼ ਵੱਲੋਂ ‘ਗਲਵੱਕੜੀ’ ਸਮਾਗਮ

0
151


ਨਿੱਜੀ ਪੱਤਰ ਪ੍ਰੇਰਕ

ਲੁਧਿਆਣਾ, 27 ਦਸੰਬਰ

ਯੂਨਾਈਟਿਡ ਸਿੱਖਜ਼ ਵੱਲੋਂ ਮਿਸ਼ਨ ਗਲਵੱਕੜੀ ਤਹਿਤ ਛੋਟੇ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਅਤੇ ਸਮੂਹ ਸ਼ਹੀਦ ਸਿੰਘਾਂ ਦੀਆਂ ਸ਼ਹਾਦਤਾਂ ਨੂੰ ਸਮਰਪਿਤ ਸਮਾਗਮ ‘ਆਉ ਬੱਚਿਆਂ ਨੂੰ ਸਾਹਿਬਜ਼ਾਦਿਆਂ ਦੇ ਵਾਰਿਸ ਬਣਾਈਏ’ ਦੇ ਸਿਰਲੇਖ ਹੇਠ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਮਾਡਲ ਟਾਊਨ ਐਕਸਟੈਨਸ਼ਨ ਵਿੱਖੇ ਇੱਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵੱਖ ਵੱਖ ਸਕੂਲਾਂ ਅਤੇ ਸ਼ਹਿਰਾਂ ਤੋਂ ਕਰੀਬ 340 ਬੱਚੇ ਬੱਚੀਆਂ ਨੇ ਹਿੱਸਾ ਲਿਆ।

ਸਮਾਗਮ ਦੀ ਸ਼ੁਰੂਆਤ ਬੱਚੀ ਅਗਮਪ੍ਰੀਤ ਕੌਰ ਨੇ ਅਰਦਾਸ ਕਰਕੇ ਕੀਤੀ ਅਤੇ ਸਮਾਪਤੀ ’ਤੇ ਭਾਈ ਤੇਜਾ ਸਿੰਘ ਸੁਤੰਤਰ ਸਕੂਲ ਦੇ ਵਿਦਿਆਰਥੀਆਂ ਨੇ ਰਾਗਮਲਾਰ ਵਿੱਚ ਸ਼ਬਦ ਦਾ ਗਾਇਨ ਕੀਤਾ। ਇਸ ਮੌਕੇ ਭਾਈ ਰਣਧੀਰ ਸਿੰਘ ਨਗਰ ਦੇ ਬੱਚਿਆਂ ਨੇ ਸ਼ਬਦ ‘ਮਿੱਤਰ ਪਿਆਰੇ ਨੂੰ’ ਗਾਇਆ ਤੇ ਸਾਹਿਬਜ਼ਾਦਿਆਂ ਦੇ ਜੀਵਨ ਨਾਲ ਜੁੜੀਆਂ ਕਥਾਵਾਂ, ਕਵਿਤਾਵਾਂ, ਢਾਡੀ ਵਾਰਾਂ ਤੇ ਜੰਗਨਾਮੇ ਬੜੀ ਸ਼ਰਧਾ ਭਾਵਨਾ ਨਾਲ ਸੁਣਾਏ। ਗੁਰਮਤਿ ਸੰਗੀਤ ਅਕਾਦਮੀ ਚੰਦਰ ਨਗਰ ਦੇ ਬੱਚਿਆਂ ਨੇ ਵਾਰਤਾਲਾਪ ਰਾਹੀਂ ਸਾਹਿਬਜ਼ਾਦਿਆਂ ਨਾਲ ਜੁੜੀਆਂ ਘਟਨਾਵਾਂ ਨੂੰ ਇਕ ਲੜੀ ਵਿੱਚ ਪੁਰੋ ਕੇ ਪੇਸ਼ਕਾਰੀ ਦਿੱਤੀ।

 



News Source link