ਯੂਥ ਬੀਚ ਹੈਂਡਬਾਲ ’ਚ ਭਾਰਤ ਨੂੰ ਚਾਂਦੀ ਦਾ ਤਗ਼ਮਾ

0
329


ਨਵੀਂ ਦਿੱਲੀ: ਭਾਰਤ ਨੇ ਬੈਂਕਾਕ ਵਿਚ ਦੂਜੀ ਏਸ਼ਿਆਈ ਮਹਿਲਾ ਯੂਥ ਬੀਚ ਹੈਂਡਬਾਲ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਤਗਮਾ ਜਿੱਤਿਆ ਹੈ। ਰਾਸ਼ਟਰੀ ਮਹਾਸੰਘ ਨੇ ਇਹ ਜਾਣਕਾਰੀ ਦਿੱਤੀ। ਭਾਰਤੀ ਕੁੜੀਆਂ ਨੇ 25-30 ਅਪਰੈਲ ਤੱਕ ਹੋਏ ਮੁਕਾਬਲਿਆਂ ਵਿਚ ਦੋ ਵਾਰ ਹਾਂਗਕਾਂਗ ਨੂੰ ਹਰਾਇਆ ਜਦਕਿ ਮੇਜ਼ਬਾਨ ਥਾਈਲੈਂਡ ਖ਼ਿਲਾਫ਼ ਉਸ ਨੂੰ ਇਕ ਮੈਚ ਵਿਚ ਜਿੱਤ ਤੇ ਇਕ ਵਿਚ ਹਾਰ ਮਿਲੀ। ਭਾਰਤੀ ਟੀਮ ਨੇ ਦੂਜੇ ਸਥਾਨ ਉਤੇ ਰਹਿ ਕੇ ਚਾਂਦੀ ਦਾ ਤਗਮਾ ਜਿੱਤਿਆ। ਭਾਰਤੀ ਟੀਮ ਵਿਚ ਅਨੁਸ਼ਕਾ ਚੌਹਾਨ, ਜੱਸੀ, ਸੰਜਨਾ ਕੁਮਾਰੀ, ਚੇਤਨਾ ਦੇਵੀ, ਵੰਸ਼ਿਕਾ ਮਹਿਤਾ ਤੇ ਈਸ਼ਾ ਮਜੂਮਦਾਰ ਸ਼ਾਮਲ ਸਨ। ਭਾਰਤ ਦੀ ਟੀਮ ਨੇ ਵਿਸ਼ਵ ਯੂਥ ਬੀਚ ਹੈਂਡਬਾਲ ਚੈਂਪੀਅਨਸ਼ਿਪ ਵਿਚ ਵੀ ਆਪਣਾ ਸਥਾਨ ਪੱਕਾ ਕੀਤਾ। ਦੂਜੇ ਪਾਸੇ ਸੀਨੀਅਰ ਮਹਿਲਾ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ। -ਪੀਟੀਆਈ   





News Source link

LEAVE A REPLY

Please enter your comment!
Please enter your name here