ਯੂਥ ਚੈਂਪੀਅਨਸ਼ਿਪ: ਵੇਟਲਿਫਟਰ ਬੈਦਬਰਤ ਨੇ ਕਾਂਸੀ ਦਾ ਤਗ਼ਮਾ ਜਿੱਤਿਆ

0
240


ਨਵੀਂ ਦਿੱਲੀ: ਭਾਰਤੀ ਵੇਟਲਿਫਟਰ ਭਰਾਲੀ ਬੈਦਬਰਤ ਨੇ ਅਲਬਾਨੀਆ ਦੇ ਦੁਰੈਸ ਵਿੱਚ ਆਈਡਬਲਿਊਐੱਫ ਵਿਸ਼ਵ ਯੁਵਾ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੇ 67 ਕਿੱਲੋ ਭਾਰ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਭਾਰਤ ਦੇ 15 ਸਾਲਾਂ ਦੇ ਇਸ ਵੇਟਲਿਫਟਰ ਨੇ 267 ਕਿੱਲੋ ਵਜ਼ਨ ਚੁੱਕਿਆ। ਮੁਕਾਬਲੇ ਵਿੱਚ ਅਰਮੀਨੀਆ ਦੇ ਸੈਰੀਓਜ਼ਾ ਬੀ. ਨੇ ਸੋਨ ਤਗ਼ਮਾ ਤੇ ਸਾਊਦੀ ਅਰਬ ਦੇ ਮੁਹੰਮਦ ਅਲ ਮਰਜ਼ੌਕ ਨੇ ਚਾਂਦੀ ਦਾ ਤਗ਼ਮਾ ਜਿੱਤਿਆ। ਭਰਾਲੀ ਨੇ ਕਲੀਨ ਤੇ ਜਰਕ ਵਰਗ ’ਚ ਵੀ ਕਾਂਸੀ ਦਾ ਤਗ਼ਮਾ ਜਿੱਤਿਆ। -ਪੀਟੀਆਈ





News Source link