ਯੂਐੱਸ ਓਪਨ ਜਿੱਤਣ ਮਗਰੋਂ ਕਾਰਲੋਸ ਡੇਵਿਸ ਕੱਪ ਲਈ ਸਪੇਨ ਪਹੁੰਚਿਆ

0
250


ਮੈਡਰਿਡ: ਯੂਐੱਸ ਓਪਨ ਵਿੱਚ ਆਪਣਾ ਪਹਿਲਾ ਗਰੈਂਡ ਸਲੈਮ ਖਿਤਾਬ ਜਿੱਤਣ ਦੀ ਖੁਸ਼ੀ ਮਨਾਉਣ ਤੋਂ ਕੁੱਝ ਘੰਟੇ ਬਾਅਦ ਹੀ ਟੈਨਿਸ ਖਿਡਾਰੀ ਕਾਰਲੋਸ ਅਲਕਰਜ਼ ਡੇਵਿਸ ਕੱਪ ਦੇ ਫਾਈਨਲ ਵਿੱਚ ਸਪੇਨ ਦੀ ਮਦਦ ਕਰਨ ਲਈ ਘਰ ਪਹੁੰਚ ਗਿਆ ਹੈ। ਉਸ ਨੇ ਕਿਹਾ, ‘‘ਮੈਨੂੰ ਸਿਖਰਲੇ ਦਰਜੇ ਦਾ ਖਿਡਾਰੀ ਬਣ ਕੇ ਪਰਤਣ ’ਤੇ ਮਾਣ ਮਹਿਸੂਸ ਹੋ ਰਿਹਾ ਹੈ। ਮੈਂ ਟੀਮ ਵਿੱਚ ਆਪਣਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰਾਂਗਾ।’’ ਸਪੇਨ ਦੇ ਕਪਤਾਨ ਸਰਗੀ ਬਰੂਗੁਏਰਾ ਨੇ ਕਿਹਾ, ‘‘ਉਮੀਦ ਹੈ ਕਿ ਉਹ ਜਲਦੀ ਠੀਕ ਹੋ ਜਾਵੇਗਾ। ਸਾਨੂੰ ਨਹੀਂ ਪਤਾ ਕਿ ਉਹ ਬੁੱਧਵਾਰ ਨੂੰ ਖੇਡਣ ਯੋਗ ਹੋਵੇਗਾ ਜਾਂ ਨਹੀਂ।’’ -ਏਪੀ





News Source link

LEAVE A REPLY

Please enter your comment!
Please enter your name here