ਯੂਐੱਸ ਓਪਨ: ਆਰੀਨਾ ਸਬਲੇਂਕਾ ਨੇ ਮਹਿਲਾ ਸਿੰਗਲਜ਼ ਖਿਤਾਬ ਜਿੱਤਿਆ – Punjabi Tribune

Must read


ਨਿਊਯਾਰਕ, 8 ਸਤੰਬਰ

ਬੇਲਾਰੂਸ ਦੀ ਆਰੀਨਾ ਸਬਾਲੇਂਕਾ ਨੇ ਅਮਰੀਕਾ ਦੀ ਜੈਸਿਕਾ ਪੇਗੁਲਾ ਨੂੰ ਸਿੱਧੇ ਸੈਟਾਂ ’ਚ ਹਰਾ ਕੇ ਅਮਰੀਕੀ ਓਪਨ ਟੈਨਿਸ ਟੂਰਨਾਮੈਂਟ ’ਚ ਮਹਿਲਾ ਸਿੰਗਲਜ਼ ਦਾ ਖ਼ਿਤਾਬ ਜਿੱਤ ਲਿਆ ਹੈ। ਦੂਜਾ ਦਰਜਾ ਹਾਸਲ ਸਬਾਲੇਂਕਾ ਨੇ ਆਰਥਰ ਐਸ਼ ਸਟੇਡੀਅਮ ’ਚ ਹੋਏ ਖ਼ਿਤਾਬੀ ਮੁਕਾਬਲੇ ’ਚ ਛੇਵਾਂ ਦਰਜਾ ਪ੍ਰਾਪਤ ਮੇਜ਼ਬਾਨ ਮੁਲਕ ਦੀ ਪੇਗੁਲਾ ਨੂੰ 7-5, 7-5 ਨਾਲ ਹਰਾ ਕੇ ਅਮਰੀਕੀ ਓਪਨ ’ਚ ਪਹਿਲਾ ਅਤੇ ਆਪਣੇ ਕਰੀਅਰ ਦਾ ਤੀਜਾ ਗਰੈਂਡ ਸਲੈਮ ਟੂਰਨਾਮੈਂਟ ਜਿੱਤਿਆ। ਸਬਾਲੇਂਕਾ ਪਿਛਲੇ ਵਰ੍ਹੇ ਇੱਥੇ ਫਾਈਨਲ ’ਚ ਹਾਰ ਗਈ ਸੀ। ਹਾਲਾਂਕਿ ਇਸ ਖਿਤਾਬੀ ਜਿੱਤ ਦੇ ਬਾਵਜੂਦ ਸਬਾਲੇਂਕਾ ਆਲਮੀ ਦਰਜਾਬੰਦੀ ’ਚ ਦੂਜੇ ਸਥਾਨ ’ਤੇ ਹੀ ਰਹੇਗੀ ਜਦਕਿ ਇਗਾ ਸਵਿਆਤੇਕ ਪਹਿਲੇ ਸਥਾਨ ’ਤੇ ਬਰਕਰਾਰ ਰਹੇਗੀ। -ਆਈਏਐੱਨਐੱਸ



News Source link

- Advertisement -

More articles

- Advertisement -

Latest article