ਯੂਏਈ ਦੇ ਰਾਸ਼ਟਰਪਤੀ ਸ਼ੇਖ ਖਲੀਫਾ ਦਾ ਦੇਹਾਂਤ

0
319


ਨਵੀਂ ਦਿੱਲੀ, 13 ਮਈ

ਯੂਏਈ ਦੇ ਰਾਸ਼ਟਰਪਤੀ ਸ਼ੇਖ ਖਲੀਫਾ ਬਿਨ ਜਾਇਦ ਦਾ ਅੱਜ ਦੇਹਾਂਤ ਹੋ ਗਿਆ। ਇਸ ਕਾਰਨ ਯੂਏਈ ਵਿਚ 40 ਦਿਨ ਦਾ ਕੌਮੀ ਸੋਗ ਐਲਾਨਿਆ ਗਿਆ ਹੈ। ਇਸ ਮੌਕੇ ਕੌਮੀ ਝੰਡਾ ਅੱਧਾ ਝੁਕਿਆ ਰਹੇਗਾ। ਤਿੰਨ ਦਿਨ ਤਕ ਸਾਰੇ ਸਰਕਾਰੀ ਦਫਤਰ ਤੇ ਕੇਂਦਰੀ ਅਦਾਰੇ ਬੰਦ ਰਹਿਣਗੇ। ਇਨ੍ਹਾਂ ਵਿਚ ਨਿੱਜੀ ਖੇਤਰ ਵੀ ਸ਼ਾਮਲ ਹਨ। ਜ਼ਿਕਰਯੋਗ ਹੈ ਕਿ 2 ਨਵੰਬਰ 2004 ਨੂੰ ਪਿਤਾ ਦੀ ਮੌਤ ਤੋਂ ਬਾਅਦ ਉਨਾਂ ਨੂੰ ਰਾਸ਼ਟਰਪਤੀ ਤੇ ਆਬੂਧਾਬੀ ਦਾ ਸ਼ਾਸਕ ਚੁਣਿਆ ਗਿਆ ਸੀ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੇਖ ਖਲੀਫਾ ਦੇ ਦੇਹਾਂਤ ’ਤੇ ਸ਼ੋਕ ਜਤਾਇਆ ਹੈ। ਭਾਰਤ ਸਰਕਾਰ ਨੇ ਉਨਾਂ ਦੇ ਦੇਹਾਂਤ ’ਤੇ ਸ਼ਨਿਚਰਵਾਰ ਨੂੰ ਇਕ ਦਿਨ ਦਾ ਕੌਮੀ ਸੋਗ ਐਲਾਨਿਆ ਹੈ। 





News Source link

LEAVE A REPLY

Please enter your comment!
Please enter your name here